ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੪ )

ਮਾਸ ਅਤੇ ਚਰਬੀ ਖਾਂਦੇ ਹਨ, ਚੰਮ ਦੇ ਤੰਬੂ, ਬੇੜੀਆਂ ਅਤੇ ਕੱਪੜੇ ਆਦਿਕ ਬਣਾਉਂਦੇ ਹਨ, ਪੱਠਿਆਂ, ਆਂਦਰਾਂ ਦੇ ਸੀਉਣ ਲਈ ਧਾਗਾ, ਕਮਾਣਾਂ ਦੇ ਚਿੱਲੇ ਅਤੇ ਮੱਛੀਆਂ ਦਿਆਂ ਜਾਲਾਂ ਲਈ ਡੋਰੀਆਂ ਬਣਾ ਰੱਖਦੇ ਹਨ, ਵੱਡੀਆਂ ਵੱਡੀਆਂ ਹੱਡੀਆਂ ਨਾਲ ਚੰਮ ਦੀਆਂ ਨਿਰਬਲ ਬੇੜੀਆਂ ਨੂੰ ਤਕੜੀਆਂ ਕਰਦੇ ਹਨ, ਛੋਟੀਆਂ ਹੱਡੀਆਂ ਤੋਂ ਕਿੱਲਾਂ ਅਤੇ ਸੂਈਆਂ ਦਾ ਕੰਮ ਲੈਂਦੇ ਹਨ। ਇਸ ਲਈ ਜੋ ਲੋਕ ਇਨ੍ਹਾਂ ਉੱਤਰੀ ਕੰਢਿਆਂ ਪੁਰ ਰਹਿੰਦੇ ਹਨ, ਉਨ੍ਹਾਂ ਲਈ ਇਸਦਾ ਸ਼ਿਕਾਰ ਵੱਡਾ ਗੁਣਕਾਰ ਕਰਮ ਹੇ॥
ਏਹ ਲੋਕ ਵੱਡੇ ਯਤਨ ਨਾਲ ਇਸ ਸ਼ਿਕਾਰ ਦਾ ਪਿੱਛਾ ਕਰਦੇ ਹਨ, ਪਹਿਰਾਂਤਕ ਆਪਣੀਆਂ ਬੇੜੀਆਂ ਵਿਖੇ ਬੈਠੇ ਵੇਂਹਦੇ ਰਹਿੰਦੇ ਹਨ, ਕਿ ਕਦ ਨਿਕਲਦਾ ਹੈ, ਜਦ ਨਿਕਲਦਾ ਹੈ, ਝੱਟ ਬਰਛੀ ਮਾਰਦੇ ਹਨ। ਕਦੇ ਉਹ ਸੁੱਤਾ ਹੁੰਦਾ ਹੈ, ਯਾ ਧੁੱਪ ਵਿਖੇ ਲੰਮਾ ਪਿਆ ਧੁੱਪ ਸੇਕਦਾ ਹੈ। ਏਹ ਚੁੱਪ ਚਪਾਤੇ ਦੱਬੇ ਪੈਰ ਪਹੁੰਚਦੇ ਹਨ, ਅਤੇ ਜਾ ਕੇ ਦੱਬ ਹੀ ਲੈਂਦੇ ਹਨ। ਕਦੇ ਇਸ ਦੀ ਖੱਲ ਪਹਿਨ ਕੇ ਇਸ ਦਾ ਰੂਪ ਧਾਰ ਲੇਂਦੇ ਹਨ, ਅਤੇ ਉੱਸੇ ਤਰ੍ਹਾਂ ਡਿਗਦੇ ਢੈਂਦੇ ਕੋਝੀ ਚਾਲ ਚਲਦੇ ਹਨ। ਇਸ ਢਬ ਨਾਲ ਚੁਪ ਚੁਪਾਤੇ ਕੋਲ ਜਾ ਪਹੁੰਚਦੇ ਹਨ, ਅਤੇ