ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਬਰਛੀ ਦੇ ਇੱਕੋ ਵਾਰ ਨਾਲ ਵਿਚਾਰੇ ਦਾ ਕੰਮ ਪੂਰਾ ਕਰ ਦਿੰਦੇ ਹਨ॥
ਸੀਲ ਸਮਝ ਵਾਲਿਆਂ ਜੰਤੂਆਂ ਵਿਖੇ ਪ੍ਰਸਿੱਧ ਹੈ। ਘੰਟੇ ਅਤੇ ਵਾਜੇ ਦਾ ਸ਼ਬਦ ਉਸ ਨੂੰ ਬਹੁਤ ਭਾਉਂਦਾ ਹੈ, ਪਾਲੀਏ ਤਾਂ ਸੁਖਾਲਾ ਹੀ ਗਿੱਝ ਸਕਦਾ ਹੈ, ਕੁੱਤੇ ਵਾਕਰ ਆਪਣਾ ਨਾਉਂ ਸਿਆਣਦਾ ਹੈ, ਚਾਹੁੰਦਾ ਹੈ,ਕਿ ਲੋਕ ਮੇਰੇ ਨਾਲ ਪਿਆਰ ਕਰਨ ਅਤੇ ਮੇਰੀ ਵੱਲ ਧਯਾਨ ਕਰਨ, ਪਰ ਕੁੱਤੇ ਤੇ ਛੁੱਟ ਕੋਈ ਜੰਤੂ ਨਹੀਂ, ਜੋ ਆਪਣੇ ਸਾਈਂ ਨਾਲ ਇਸ ਤੇ ਵਧੀਕ ਪ੍ਰੀਤਿ ਕਰਦਾ ਹੋਏ। ਇਸ ਨੂੰ ਬਹੁਤ ਸੁਖਾਲਾ ਗਿਝਾ ਸਕਦੇ ਹਨ। ਇੱਕ ਸੀਲ ਦੀ ਗੱਲ ਸੁਣੀ ਹੈ, ਕਿ ਕਿਸੇ ਨੇ ਉਸਨੂੰ ਪਾਲਕੇ ਬਹੁਤ ਕਲੋਲ[1] ਸਿਖਾਏ ਸਨ, ਸੈਨਤ ਕਰਦੇ ਹੀ ਸਿੱਧਾ ਖੜਾ ਹੋ ਜਾਂਦਾ, ਸੰਤਰੀ ਵਾਕਰ ਦੋਹਾਂ ਹੱਥਾਂ ਵਿਖੇ ਡੰਡਾ ਫੜੀ ਰੱਖਦਾ, ਜਿੱਕੁਰ ਸੈਨਤ ਕਰਦੇ, ਸੱਜੀ ਯਾ ਖੱਬੀ ਵੱਖੀ ਲੇਟ ਜਾਂਦਾ, ਕਲਾਬਾਜ਼ੀਆਂ ਖਾਂਦਾ, ਗਿੱਝੇ ਹੋਏ ਕੱਤੇ ਵਾਕਰ ਹੱਥ ਮਿਲਾਉਣ ਲਈ ਬਾਂਹ ਅੱਗੇ ਨੂੰ ਵਧਾਉਂਦਾ, ਚੁੱਮਣ ਲਈ ਬੁੱਲ ਅੱਗੇ ਕਰ ਦਿੰਦਾ। ਇੱਕ ਹੋਰ ਸਾਲ ਦੀ ਅਪਣੇ ਸਾਈਂ ਨਾਲ ਅਜੇਹੀ ਪ੍ਰੀਤਿ ਹੋ ਗਈ ਕਿ


  1. ਬਾਜ਼ੀਆਂ।