ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਦੀ ਚੌਥੀ ਪੋਥੀ
———Ο———
ਜਨੌਰਾਂ ਦਾ ਵਰਣਨ॥
ਬੱਕਰੀ

ਗਾਈਂ ਦੀ ਵਾਰਤਾ ਤੁਸੀਂ ਪੜ੍ਹ ਚੁੱਕੇ ਹੋ,ਉੱਸੇ ਦੀ ਤਰ੍ਹਾਂ ਬੱਕਰੀ ਦੇ ਉਦਰ ਵਿਖੇ ਬੀ ਚਾਰ ਰੱਖਨੇ ਹਨ,ਤੁਹਾਨੂੰ ਚੇਤੇ ਹੈ? ਉਗਾਲੀ ਬੀ ਓਵੇਂ ਕਰਦੀ ਹੈ,ਖੁਰ ਬੀ ਵਿਚਕਾਰੋਂ ਪਾਟੇ ਹੁੰਦੇ ਹਨ। ਇਸ ਦੇ ਸਿੰਗ ਪੋਲੇ ਹੁੰਦੇ ਹਨ, ਗਾਈਂ, ਮਹੀਂ, ਭੇਡ, ਹਰਨ ਦੇ ਸਿੰਗ ਬੀ ਅਜੇਹੇ ਹੀ ਹਨ।ਇਨ੍ਹਾਂ ਸਭਨਾਂ ਦੇ ਹੇਠਲੇ ਜਬਾੜੇ ਵਿੱਚ ਛੇ ਦੰਦ ਦੋ ਸੂਏ ਅਤੇ ਬਾਰਾਂ ਦਾੜ੍ਹਾਂ ਹੁੰਦੀਆਂ ਹਨ, ਛੇ ਇੱਕ ਪਾਸੇ, ਛੇ ਦੂਜੇ ਪਾਸੇ, ਉੱਪਰਲੇ ਜਬਾੜੇ ਵਿਖੇ ਨਿਰੀਆਂ ਬਾਰਾਂ ਦਾੜ੍ਹਾਂ ਹੀ ਹਨ,ਸਾਮ੍ਹਨੇ ਦੇ ਦੰਦ ਅਤੇ ਸੂਏ ਨਹੀਂ ਹੁੰਦੇ,ਪਰ ਮੋਟੇ ਅਤੇ ਨਿੱਗਰ ਮਸੂੜ੍ਹੇ ਹੁੰਦੇ ਹਨ, ਨਹੀਂ ਤਾਂ ਖਾਣ ਦੇ ਵੇਲੇ ਹਠਲੇ ਦੰਦ ਵੱਜਕੇ ਉਨ੍ਹਾਂ ਪੁਰ ਘਾਉ ਕਰਦੇ॥
ਸਾਧਾਰਨ ਬੱਕਰੀਆਂ ਦੇ ਅੱਯੜਾਂ ਦੇ ਅੱਯੜ ਨਗਰ ਅਤੇ ਪਿੰਡਾਂ ਵਿਖੇ ਫਿਰਦੇ ਦਿਸਦੇ ਹਨ, ਉਨ੍ਹਾਂ ਤੇ ਤੁਹਾਡੇ