ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੭ )

ਰਿਹਾ ਹੈ, ਤੁਸੀਂ ਜਾਨਦੇ ਹੋ, ਇਹ ਕੀ ਜਨੌਰ ਹੈ? ਰਤੀ ਲੋ ਹੁੰਦੀ, ਅਤੇ ਉਸ ਦੀ ਨੁਹਾਰ[1] ਦੇਖਦੇ, ਤਾਂ ਓਵੇਂ ਸਿਆਣ ਲੈਂਦੇ। ਵੱਡਾ ਸਾਰਾ ਸਿਰ ਚਾਪੜ ਜਿਹਾ ਮੂੰਹ, ਖੰਭਾਂ ਦੀਆਂ ਦੋ ਅਚਰਜ ਥਾਲੀਆਂ, ਉਨ੍ਹਾਂ ਵਿਖੇ ਦੋ ਵੱਡੀਆਂ ਵੱਡੀਆਂ ਗੱਡੀਆਂ ਹੋਈਆਂ ਅੱਖਾਂ, ਮੋਹਰੇ ਵੱਲ ਧ੍ਯਾਨ ਕੀਤਾ ਹੋਇਆ, ਛੋਟੀ ਜੇਹੀ ਮੁੜੀ ਹੋਈ ਚੁੰਝ, ਆਸ ਪਾਸ ਦਿਆਂ ਖਲੋਤਿਆਂ ਹੋਇਆਂ ਵਾਲਾਂ ਵਿੱਚੋਂ ਨਿਕਲੀ ਹੋਈ, ਕੂਲੇ ਕੂਲੇ ਖੰਭ, ਉਨ੍ਹਾਂ ਵਿਖੇ ਤਰ੍ਹਾਂ ਤਰ੍ਹਾਂ ਦੇ ਮੱਧਮ ਰੰਗ, ਸੁੰਦਰਤਾ ਦੇ ਨਾਲ ਰਲੇ ਮਿਲੇ, ਇਨ੍ਹਾਂ ਚਿੰਨ੍ਹਾਂ ਨੂੰ ਵੇਖਕੇ ਝੱਟ ਕਹੋਗੇ ਕਿ ਇਹ ਉੱਲੂ ਹੈ॥
ਇਸ ਦੀ ਤ੍ਰਿੱਖੀ ਅਤੇ ਮੁੜੀ ਹੋਈ ਚੁੰਝ ਅਤੇ ਨਿੱਕਿਆਂ, ਤਕੜਿਆਂ, ਵਿੰਗਿਆਂ, ਨੌਹਾਂ ਨੂੰ ਜੋ ਕੋਈ ਦੇਖੇਗਾ, ਉਹ ਸਮਝ ਜਾਇਗਾ ਕਿ ਇਹ ਸ਼ਿਕਾਰੀ ਜਿਨੌਰ ਹੈ, ਜਿਹਾ ਕਿ ਤੁਸੀਂ ਗਿੱਧ ਦੇ ਬ੍ਰਿਤਾਂਤ ਵਿਖੇ ਪੜ੍ਹ ਚੁੱਕੇ ਹੋ। ਇਸ ਦੀਆਂ ਲੱਤਾਂ ਛੋਟੀਆਂ ਅਤੇ ਤਕੜੀਆਂ ਹਨ, ਉਨ੍ਹਾਂ ਉੱਤੇ ਪੰਜਿਆਂ ਤਕ ਖੰਭ ਹੁੰਦੇ ਹਨ। ਇਸ ਦੀ ਸੁਣਨ ਦੀ ਸ਼ਕਤਿ ਬੜੀ ਤ੍ਰਿੱਖੀ ਹੁੰਦੀ ਹੈ। ਇਹ


  1. ਸੂਰਤ।