ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੪੯ )

ਚਲੇ ਜਾਓ, ਤਾਂ ਪਹਿਲੋਂ ਤਿਰਮਿਰਾਈ[1] ਆ ਜਾਇਗੀ ਕਿਉਂਕਿ ਕਾਕੀ ਵਿਖੇ ਵਧੀਕ ਲੌਂ ਚਲੀ ਗਈ ਹੈ, ਫੇਰ ਛੇਤੀ ਨਾਲ ਕਾੱਕੀ ਸੁਕੜ ਜਾਂਦੀ ਹੈ, ਅਤੇ ਨਿਰਵੈਰ ਦਿਖਲਾਈ ਦੇਣ ਲੱਗ ਪੈਂਦਾ ਹ ਜਾਂ ਫੇਰ ਅਨ੍ਹੇਰੇ ਕੋਠੇ ਵਿਖੇ ਚਲੇ ਜਾਓ ਤਾਂ ਪਹਿਲੇ ਪਹਿਲੇ ਚੰਗੀ ਤਰ੍ਹਾਂ ਨਹੀਂ ਦਿਸਦਾ, ਕਿਉਂਕਿ ਕਾੱਕੀ ਵਿਖੇ ਲੋ ਥੋੜੀ ਪਹੁੰਚਦੀ ਹੈ, ਪਰ ਥੋੜੇ ਚਿਰ ਮਗਰੋਂ ਕਾੱਕੀ ਖਿੱਲਰ ਜਾਂਦੀ ਹੈ, ਫੇਰ ਹਰ ਵਸਤ ਚੰਗੀ ਤਰ੍ਹਾਂ ਦਿੱਸਨ ਲਗਦੀ ਹੈ। ਉੱਲੂ ਦੀ ਕਾੱਕੀ ਬਹੁਤ ਹੀ ਵੱਡੀ ਹੁੰਦੀ ਹੈ, ਅਤੇ ਅਜੇਹੀ ਖਿੱਲਰ ਸਕਦੀ ਹੈ, ਕਿ ਜਿੱਥੇ ਬਹੁਤ ਹੀ ਘੱਟ ਲੋ ਹੋਇ, ਅਤੇ ਤੁਹਾਨੂੰ ਮੁੱਢੋਂ ਨਾ ਦਿੱਸੇ, ਓਹ ਉੱਥੇ ਵੇਖ ਸਕਦਾ ਹੈ ਪਰ ਤ੍ਰਿੱਖੀ ਲੋ ਵਿਖੇ ਆਉਣ ਤੇ ਮੂਲੋਂ ਘਾਬਰ ਜਾਂਦਾ ਹੈ, ਸੱਚ ਮੁੱਚ ਉਸ ਦੀ ਕਾੱਕੀ ਬੀ ਕੁਝ ਸੁਕੜ ਜਾਂਦੀ ਹੈ, ਪਰ ਫੇਰ ਬੀ ਵੱਡੀ ਹੀ ਰਹਿੰਦੀ ਹੈ, ਅਤੇ ਉਸ ਵਿਖੇ ਐਂਨੀ ਲੋ ਜਾਂਦੀ ਹੈ, ਕਿ ਚੰਗੀ ਤਰ੍ਹਾਂ ਨਹੀਂ ਦਿਸ ਦਾ।
ਕਈ ਲੋਕ ਸਮਝਦੇ ਹਨ, ਕਿ ਉੱਲੂ ਨੂੰ ਅਨ੍ਹੇਰੀ ਘੁੱਪ ਰਾਤ ਵਿਖੇ ਹੋਰਨਾਂ ਸਾਰਿਆਂ ਵੇਲਿਆਂ ਨਾਲੋਂ ਚੰਗਾ ਦਿਸਦਾ ਹੈ, ਇਹ ਠੀਕ ਨਹੀਂ, ਸਗੋਂ ਜਦੋਂ ਲੋ ਨਾਂ ਤਾਂ


  1. ਚਕਚੌਧੀ