ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੦ )

ਬਹੁਤੀ ਤ੍ਰਿੱਖੀ ਹੁੰਦੀ ਹੈ, ਅਤੇ ਨਾਂ ਬਹੁਤ ਘੱਟ, ਉਸਨੂੰ ਹੋਰਨਾਂ ਸਮਿਆਂ ਕੋਲੋਂ ਇਨ੍ਹਾਂ ਸਮਿਆਂ ਵਿਖ ਚੰਗਾ, ਵਿਖਾਲੀ ਦਿੰਦਾ ਹੇ, ਜਿਹਾ ਕਿ ਸੰਧ੍ਯਾ ਵੇਲੇ ਦੋਵੇਂ ਪੁੜ ਮਿਲਦਿਆਂ ਯਾਂ ਸਵੇਰ ਨੂੰ ਪ੍ਰਾਤਿਹਕਾਲ ਵਿਖੇ, ਅਤੇ ਏਹੋ ਵੇਲੇ ਇਸਦੇ ਸ਼ਿਕਾਰ ਦੇ ਹੁੰਦੇ ਹਨ, ਨਿੱਕੇ ਨਿੱਕੇ ਪੰਖੇਰੂ ਬੈਠੇ ਊਂਘਦੇ ਹਨ, ਤਾਂ ਇਹ ਆਉਂਦਾ ਹੈ ਅਤੇ ਝੱਟ ਮਾਰ ਲੇਂਦਾ ਹੈ, ਮੋਟੇ ਮੋਟੇ ਚੂਹੇ ਆਪਨੀਆਂ ਰੁੱਡਾਂ ਵਿੱਚੋਂ ਨਿਕਲਦੇ ਹਨ, ਅਤੇ ਸਮਝਦੇ ਹਨ, ਕਿ ਹੁਣ ਸਾਨੂੰ ਕੌਣ ਦੇਖਦਾ ਹੋਇਗਾ, ਇਹ ਨਿਰਦਈ ਅਨਭੋਲ ਪੈਂਦਾ ਹੈ, ਅਤੇ ਝਪੱਟਾ ਮਾਰਕੇ ਲੈ ਜਾਂਦਾ ਹੈ।
ਜਾਂ ਉੱਲੂ ਕਿਸੇ ਚੂਹੇ ਨੂੰ ਨਿਗਲਣ ਲਗਦਾ ਹ ਤਾਂ ਪਹਿਲੋਂ ਉਸ ਨੂੰ ਪਿੱਠ ਪੁਰੋਂ ਪਕੜ ਕੇ ਇੱਕ ਦੋ ਵਾਰ ਵੱਡੇ ਬਲ ਨਾਲ ਕੱਟਦਾ ਹੈ, ਅਤੇ ਉਛਾਲ ਦੇਂਦਾ ਹੈ ਜਾਂ ਉਹ ਸਿਰ ਦੇ ਭਾਰ ਹਿਠਾਹਾਂ ਨੂੰ ਆਉਂਦਾ ਹੈ, ਤਾਂ ਫੇਰ ਲਪਕ ਕੇ ਲੈਂਦਾ ਹੈ। ਚੁੰਝ ਵਿਖੇ ਫੜਕੇ ਇੱਕ ਅਜੇਹ, ਝੱਟਕਾ ਦਿੰਦਾ ਹੈ, ਕਿ ਅੱਧਾ ਚੂਹਾ ਸੰਘ ਵਿੱਚ ਲਹਿ ਜਾਂਦਾ ਹੈ ਅਤੇ ਪੂਛ ਬਾਹਰ ਲਮਕਦੀ ਰਹਿੰਦੀ ਹੈ। ਦੂਜੇ ਝਟਕੇ ਵਿੱਚ ਸਾਰੇ ਚੂਹੇ ਨੂੰ ਪੇਟ ਵਿੱਚ ਉਤਾਰ ਲੈਂਦਾ ਹੈ, ਅਤੇ ਮਗਨ ਹੋਕੇ ਬੈਠ ਰਹਿੰਦਾ ਹੈ। ਮਾਸ ਮਾਸ ਤਾਂ ਪਚ ਜਾਂਦਾ