ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੧ )

ਹੈ, ਹੱਡੀਆਂ ਅਤੇ ਵਾਲ ਆਦਿਕ ਨਹੀਂ ਪਚਦੇ, ਉਨ੍ਹਾਂ ਦੀਆਂ ਗੋਲੀਆਂ ਬਣਕੇ ਮੂੰਹ ਦੇ ਰਾਹੋਂ ਨਿਕਲ ਜਾਂਦੀਆਂ ਹਨ, ਸੋ ਆਲ੍ਹਣੇ ਦੇ ਆਸ ਪਾਸ ਢੇਰ ਪਈਆਂ ਰਹਿੰਦੀਆਂ ਹਨ।
ਮਦੀਨ ਚਿੱਟੇ ਚਿੱਟੇ ਖੌਹਰੇ ਆਂਡੇ ਕਦੇ ਤਾਂ ਕਿਸੇ ਖੋਲੇ ਦੇ ਛੇਕ ਵਿਖੇ ਦਿੰਦੀ ਹੈ, ਕਦੇ ਕਿਸੀ ਸੁੱਕੇ ਰੁੱਖ ਦੇ ਲਾ ਵਿਖੇ। ਬੱਚਿਆਂ ਪੁਰ ਚਿੱਟੀ ਭਾਹ ਵਾਲੀ ਲੂੰਈਂ ਹੁੰਦੀ ਹੈ, ਆਲ੍ਹਣੇ ਵਿਖੇ ਗੋਲ ਮੋਲ ਰੱਖੇ ਹੁੰਦੇ ਹਨ ਜਿਹਾ ਕਿ ਨਿੱਕੇ ਨਿੱਕੇ ਖੇਹਨੂੰ, ਅਜੇਹੀ ਭੋਲੀ ਅਤੇ ਦਾਨੀ ਸੂਰਤ ਬਨਾਈ ਬੈਠੇ ਹੁੰਦੇ ਹਨ ਕਿ ਵੇਖਕੇ ਹਾਸੀ ਆਉਂਦੀ ਹੈ, ਓਹ ਵਰ੍ਹੇ ਵਿੱਚ ਅਜੇਹੇ ਕਈ ਸੂਏ ਦਿੰਦੀ ਹੈ॥
ਉੱਲੂ ਦੀ ਬੋਲੀ ਅਚਰਜ ਤਰ੍ਹਾਂ ਦੀ ਹੁੰਦੀ ਹੈ, ਕਹੀ ਡਰਾਉਣੀ ਚੀਕ ਮਾਰਦੇ ਹਨ, ਜੋ ਮਨ ਨੂੰ ਬੁਰੀ ਪ੍ਰਤੀਤ ਹੁੰਦੀ ਹੈ ਇੱਸੇ ਕਾਰਣ ਮੂਰਖ ਲੋਕ ਬਾਹਲਾ ੲਹਨੂੰ ਨਿਖਿੱਧ ਸਮਝਦੇ ਹਨ ਅਤੇ ਕਹਿੰਦੇ ਹਨ, ਕਿ ਜਿਸ ਘਰ ਪੁਰ ਉੱਲੂ ਬੋਲਦਾ ਹੈ ਉਹ ਉਜਾੜ ਹੋ ਜਾਂਦਾ ਹੈ, ਪਿਛਲੇ ਸਮਯ ਵਿਖੇ ਕਈ ਲੋਕ ਇਸਦੀਆਂ ਨੇਤ੍ਰਾਂ ਦੀ ਗੰਭੀਰਤਾ ਵੇਖਕੇ ਇਸ ਨੂੰ ਬੁੱਧਿਮਾਨ ਪੰਖੇਰੂ ਕਹਿੰਦੇ ਅਤੇ ਕਦੇ ਕਦੇ ਤਾਂ ਇਸਦਾ ਵੱਡਾ ਆਦਰ ਅਤੇ ਜਾ ਹੋ ਚੁੱਕੀ ਹੈ॥