ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੫੨ )

ਅਜੇਹੇ ਦੇਸ ਬਹੁਤ ਘੱਟ ਹਨ, ਕਿ ਜਿੱਥੇ ਇਹ ਨਹੀਂ, ਹਿੰਦੁਸਤਾਨ ਵਿਖੇ ਇਸ ਦੀਆਂ ਢੇਰ ਜਾਤਾਂ ਹਨ। ਇਨ੍ਹਾਂ ਦਿਆਂ ਖੰਭਾਂ ਦੇ ਰੰਗ ਵੱਖੋ ਵੱਖਰੇ ਹੁੰਦੇ ਹਨ, ਪਰ ਵਧੀਕ ਭੇਦ ਡੀਲ ਵਿਖੇ ਹੈ। ਕਈ ਤਾਂ ਸਿਰ ਤੋਂ ਪੂਛ ਤਕ ਦੋ ਫੁੱਟ ਹੁੰਦੇ ਹਨ, ਕੇਈ ਨਿਰੇ ਸਾਢੀਆਂ ਛੇ ਇੰਚਾਂ, ਇਸ ਪ੍ਰਕਾਰ ਦੇ ਨਿੱਕੇ ਜੇਹੇ ਸੋਹਣੇ ਉੱਲੂ ਹਿਮਾਲਯ ਗਿਰ ਵਿਖੇ ਢੇਰ ਹੁੰਦੇ ਹਨ, ਅਤੇ ਬਾਹਲੇ ਗੁਬਰੀਲੇ[1] ਆਦਿਕ ਨਿੱਕੇ ੨ ਕੀੜੇ ਖਾ ਕੇ ਨਿਰਬਾਹ ਕਰਦੇ ਹਨ। ਇਸ ਦੀ ਮਧੁਰ ਮਿੱਠੀ ਸੀਟੀਦਾਰ ਸੁਰ ਚੰਗੀ ਪ੍ਰਤੀਤ ਹੁੰਦੀ ਹੈ। ਕਈਆਂ ਪ੍ਰਕਾਰਾਂ ਦੇ ਉੱਲੂ ਮੱਛੀਆਂ ਖਾਂਦੇ ਹਨ, ਇਨ੍ਹਾਂ ਦੀਆਂ ਲੱਤਾਂ ਪੁਰ ਖੰਭ, ਨਹੀਂ ਹੁੰਦੇ, ਕਿ ਮੱਛੀਆਂ ਫੜਨਦੇ ਵੇਲੇ ਭਿੱਜ ਨਾਂ ਜਾਣ, ਕਈਆਂ ਪ੍ਰਕਾਰਾਂ ਦਿਆਂ, ਉੱਲੂਆਂ ਦਿਆਂ ਨੇਤ੍ਰਾਂ ਦੇ ਉਪਰ ਗੁੱਛੇਦਾਰ ਕਲਗੀਆਂ ਨਿਕਲੀਆਂ ਹੋਈਆਂ ਹੁੰਦੀਆਂ ਹਨ, ਕਿ ਦੋਹੀਂ ਪਾਸੀ ਦੇ ਸਿੰਙ ਜਹੇ ਪ੍ਰਤੀਤ ਹੁੰਦੇ ਹਨ॥


  1. ਗੋਹੇ ਦਾ ਕੀੜਾ।