ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫੫ )

ਗੁਆਂਢੀ ਨਾਲ ਗੱਲ ਬਾਤ ਵੀ ਕਰ ਲੈਂਦਾ ਹੈ ਜਾਂ ਇਹ ਜਨੌਰ ਆਡਿਆਂ ਬੱਚਿਆਂ ਪੁਰ ਹੁੰਦਾ ਹੈ ਤਾਂ ਵੱਡਾ ਚੁਸਤ ਅਤੇ ਤ੍ਰਿਖਾ ਹੋ ਜਾਂਦਾ ਹੈ। ਜਿਸ ਰੁੱਖ ਪੁਰ ਆਲ੍ਹਣਾ ਹੁੰਦਾ ਹੈ, ਜੇ ਕੋਈ ਇੱਲ ਯਾ ਕਾਉਂ ਉਸਦੇ ਕੋਲ ਬੀ ਆ ਜਾਏ ਤਾਂ ਇਹ ਨਿੱਕਾ ਜਿਹਾ ਸੂਰਮਾਂ ਵੱਡੀ ਚੁਸਤੀ ਅਤੇ ਵਰਿਆਮੀ ਨਾਲ ਉਸਦੀ ਵੱਲ ਨੂੰ ਲਪਕਦਾ ਹੈ, ਅਤੇ ਭਜਾਕੇ ਦੂਰ ਤੀਕ ਪੁਚਾ ਆਉਂਦਾ ਹੈ। ਨਿੱਕੇ ਨਿੱਕੇ ਪੰਛੀ ਬਹੁਤਾ ਇਸ ਦੇ ਕੋਲ ਆਲ੍ਹਣਾ ਬਨਾਉਂਦੇ ਹਨ, ਕਿ ਓਹ ਬੀ ਇਸਦੀ ਸਹਾਯਤਾ ਨਾਲ ਵੈਰੀਆਂ ਕੋਲੋਂ ਬਚੇ ਰਹਿਨ। ਇਨ੍ਹਾਂ ਹੀ ਗੱਲਾਂ ਤੇ ਹਿੰਦੁਸਤਾਨ ਵਿਖੇ ਕਿਤੇ ਕਿਤੇ ਇਸਦਾ ਨਾਉਂ ਕੁਟਵਾਲ ਬੀ ਪ੍ਰਸਿੱਧ ਹੋ ਗਿਆ ਹੈ॥
ਇਹ ਪੰਛੀ ਬੋਦਾ ਜਿਹਾ ਆਲ੍ਹਣਾ ਰੁੱਖ ਦੀ ਖੋਹ ਵਿਖੇ ਬਣਾਉਂਦਾ ਹੈ। ਕੇਈ ਨਿੱਕੀਆਂ ਨਿੱਕੀਆਂ ਟਾਹਣੀਆਂ, ਕੁਝ ਸੁੱਕੀਆਂ ਸੜੀਆਂ ਜੜ੍ਹਾਂ ਲੈਕੇ ਉਨ੍ਹਾਂ ਨੂੰ ਐਂਵੇ ਹੀ ਜੋੜ ਜਾੜ ਲੈਂਦਾ ਹੈ, ਨਾ ਉਸਦੀ ਕੋਈ ਅਜੇਹੀ ਵਲਗਣ ਹੀ ਬਨਾਉਂਦਾ ਹੈ ਨਾਂ ਉਸ ਨੂੰ ਖੰਭਾਂ ਯਾ ਵਾਲਾਂ ਨਾਲ ਸਜਾਉਂਦਾ ਹੈ ਇੱਸੇ ਖੌਹਰੀ ਥਾਂ ਵਿਖੇ ਤਿੰਨ ਚਾਰ ਆਂਡੇ ਮਦੀਨ ਦਿੰਦੀ ਹੈ, ਜਿਨ੍ਹਾਂ ਦਾ ਰੰਗ ਲਾਲ