ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨ )

ਵੱਡੇ ਵੱਡੇ ਕੰਮ ਨਿਕਲਦੇ ਹਨ,ਕੇਹਾ ਮਿੱਠਾ ਦੁੱਧ ਦਿੰਦੀਆਂ ਹਨ! ਬਹੁਤ ਲੋਕ ਉਨ੍ਹਾਂ ਦਾ ਮਾਸ ਖਾਂਦੇ ਹਨ, ਛੋਟੀ ਬੱਕਰੀ ਦਾ ਮਾਸ ਰਤੀ ਨਿੱਗਰ ਅਤੇ ਕੁਰਾੜਾ ਹੁੰਦਾ ਹੈ,ਬੱਚੇ ਦਾ ਮਾਸ ਇਸ ਦੇਸ ਵਿਖੇ ਲੋਕ ਵੱਡੀ ਚਾਹ ਨਾਲ ਖਾਂਦੇ ਹਨ, ਜਦ ਉਸ ਵਿਖੇ ਚੰਗੇ ਚੰਗੇ ਮਸਾਲੇ ਪਾਕੇ ਕੋਰਮਾ ਯਾ ਪੁਲਾਉ ਰਿੰਨ੍ਹਦੇ ਹਨ, ਤਾਂ ਬੜਾ ਸੁਆਦ ਹੁੰਦਾ ਹੈ॥
ਬਕਰੀ ਹਰ ਸੂਏ ਇੱਕ ਯਾ ਦੋ ਬੱਚੇ ਦਿੰਦੀ ਹੈ। ਦੁੱਧ ਆਪਣੇ ਬਿੱਤ ਤੇ ਬਾਹਲਾ ਦਿੰਦੀ ਹੈ। ਉਹ ਸੁਭਾਉ ਦੀ ਅਜੇਹੀ ਤਕੜੀ ਹੈ,ਕਿ ਸੀਤ ਯਾ ਤਾਉ ਨੂੰ ਰਤੀ ਨਹੀਂ ਮੰਨਦੀ,ਭਾਵੇਂ ਕੇਹਾ ਹੀ ਭਾਰਾ ਤਾਉ ਪਏ, ਅਤੇ ਕੇਹਾ ਹੀ ਬਾਹਲਾ ਕੱਕਰ ਪਏ, ਉਸਨੂੰ ਸਭ ਇੱਕ ਜੇਹਾ ਹੈ। ਰਸਤਿਆਂ ਦੇ ਕੰਢੇ ਅਤੇ ਪੱਧਰ ਵਿਖੇ ਇਧਰੋਂ ਉਧਰੋਂ ਚਰ ਚੁਗਕੇ ਢਿੱਡ ਭਰ ਲੈਂਦੀ ਹੈ, ਕੋਈ ਹੋਰ ਜਨੌਰ ਹੋਏ ਤਾਂ ਭੁੱਖਾ ਮਰ ਜਾਏ। ਇਹ ਵੱਡੀ ਚੁਸਤ ਅਤੇ ਉੱਦਮਣ ਹੈ, ਪਰਬਤਾਂ ਪੁਰ, ਜਿੱਥੇ ਮਨੁੱਖ ਨਹੀਂ ਚੜ੍ਹ ਸਕਦਾ ਉੱਥੇ ਇਹ ਜਾ ਚੜ੍ਹਦੀ ਹੈ, ਜਿਸ ਉਚਾਈ ਪੁਰ ਚੜ੍ਹਕੇ ਸਿਰ ਭੌਂਦਲ ਜਾਏ, ਉੱਥੇ ਬੇਡਰ ਟਪੋਸੀਆਂ ਮਾਰਦੀ ਫਿਰਦੀ ਹੈ, ਕਦੇ ਇੱਕ ਰੁੱਖਦੇ ਵਿੰਗੇ ਖੁੱਢ ਪੁਰ ਖਲੋਤੀ ਦਿਸਦੀ ਹੈ, ਕਿ ਉਸਦੀਆਂ ਕੂਲੀਆਂ ਕੂਲੀਆਂ ਨਿੱਕੀਆਂ ਨਿੱਕੀਆਂ