ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੯ )

ਬੀ ਗ੍ਰਾਹੀ ਕਰ ਜਾਂਦਾ ਹੈ, ਉੱਡਦਾ ਉੱਡਦਾ ਆਉਂਦਾ ਹੈ ਅਤੇ ਝਪਟ ਕੇ ਲੈ ਜਾਂਦਾ ਹੈ। ਗਰੜਪੰਖ ਦੇ ਆਹਲਣੇ ਬਹੁਤ ਤਾਂ ਕਿਸੇ ਸੁੱਕੇ ਹੋਏ ਰੁੱਖ ਦੇ ਪੁਲਾੜ ਵਿਖ ਯਾ ਕਿਸੇ ਪੁਰਾਣੀ ਕੰਧ ਵਿਖੇ ਹੁੰਦੇ ਹਨ, ਉੱਥੇ ਮਦੀਨ ਤ੍ਰੈ ਯਾ ਚਾਰ ਪੱਧਰੇ ਕੂਲੇ ਕੂਲੇ ਚਿੱਟੇ ਅਤੇ ਚਮਕਦੇ ਆਂਡੇ ਦਿੰਦੀ ਹੈ॥
ਬਹੁਤ ਲੋਕ ਗਰੜ ਪੰਖ ਪੁਰ ਤੁਰਮਤੀ ਛੱਡਦੇ ਹੁੰਦੇ ਹਨ, ਉਹ ਇਸਦੇ ਸ਼ਿਕਾਰ ਵਿਖੇ ਵੱਡੀ ਹਿੰਮਤ ਪ੍ਰਗਟ ਕਰਦੀ ਹੈ। ਪਰ ਗਰੜ ਪੰਖ ਬਾਹਲਾ ਅਜੇਹੀਆਂ ਫੁਰਤੀਆਂ ਕਰਦਾ ਹੈ, ਕਿ ਬਚ ਹੀ ਜਾਂਦਾ ਹੈ, ਕਦੇ ਤਾਂ ਲਾਂਭੋ ਨਿਕਲ ਜਾਂਦਾ ਹੈ, ਕਦੇ ਸਿੱਧਾ ਇਠਾਂਹ ਨੂੰ ਡੁੱਬ ਜਾਂਦਾ ਹੈ, ਅਤੇ ਬਰਾਬਰ ਕੁਰਲਾਉਂਦਾ ਰਹਿੰਦਾ ਹੈ, ਹਜਾਰਾਂ ਸਿਆਣਪਾਂ ਕਰਦਾ ਹੈ, ਵੱਡਾ ਯਤਨ ਇਹ ਹੁੰਦਾ ਹੈ, ਕਿ ਜੇ ਕੋਈ ਰੁੱਖ ਨੇੜੇ ਆ ਜਾਏ, ਯਾ ਮਲ੍ਹਿਆਂ ਦਾ ਝੂੰਬੜ ਮਿਲ ਜਾਏ ਤਾਂ ਉਸ ਵਿਖੇ ਜਾ ਲੁਕਾਂ॥
ਕਦੇ ਕਦੇ ਗਰੜਪੰਖਾਂ ਨੂੰ ਫੰਦਾ ਲਾਕੇ ਫੜਦੇਹਨ, ਵੰਝ ਯਾ ਬੈਤ ਦੀਆਂ ਦੋ ਪਤਲੀਆਂ ਪਤਲੀਆਂ ਤੀਲੀਆਂ ਨੂੰ ਵਿਚਕਾਰੋਂ ਬੰਨ੍ਹ ਲੈਂਦੇ ਹਨ ਅਤੇ ਮੋੜ ਕੇ ਚੌਂਹ ਸਿਰਿਆਂ ਨੂੰ ਭੋ ਵਿਖੇ ਗਡ ਦਿੰਦੇ ਹਨ, ਇੱਕ ਨਿੱਕੀ ਜੇਹੀ ਚੂਹੀ ਯਾਂ