ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੧ )

ਏਧਰ ਓਧਰ ਵੇਂਹਦੇ ਰਹਿੰਦੇ ਹਨ, ਅਤੇ ਜਦ ਤੀਕ ਨਹੀਂ ਦਿਸਦਾ ਖਾਣ ਪੀਣ ਦਾ ਨਾਉਂ ਨਹੀਂ ਲੈਂਦੇ। ਇਸ ਦੇਸ ਦਿਆਂ ਕਈਆਂ ਨਗਰਾਂ ਵਿਖੇ ਗੁਆਲਿਆਂ ਦਾ ਅਚਰਜ ਵਿਚਾਰ ਹੈ, ਓਹ ਕਹਿੰਦ ਹਨ ਕਿ ਜੇ ਨੀਲ ਕੰਠ ਦਿਆਂ ਖੰਭਾਂ ਨੂੰ ਕੁੱਟੀ ਕਰਕੇ ਚਾਰੇ ਵਿੱਚ ਰਲਾ, ਗਾਈਆਂ ਨੂੰ ਖੁਲਾਈਏ, ਤਾਂ ਦੁੱਧ ਬਹੁਤ ਹੁੰਦਾ ਹੈ। ਅਗਲੇ ਸਮਯ ਵਿਖੇ ਇੰਗਲਿਸਤਾਨ ਦੇ ਲੋਕ ਬੀ ਯੰਤ੍ਰ ਮੰਤ੍ਰ ਅਤੇ ਚਗਿਆਂ ਮੰਦਿਆਂ ਸ਼ਗੁਣਾਂ ਨੂੰ ਮੰਨਦੇ ਹੁੰਦੇ ਸਨ, ਜਾਂ ਵਿੱਦ੍ਯਾ ਫੈਲੀ ਤਾਂ ਅਜੇਹੀਆਂ ਵਿਚਾਰਾਂ ਜਾਂਦੀਆਂ ਰਹੀਆਂ, ਹੁਣ ਕੋਈ ਵਿਰਲਾ ਹੀ ਮੰਨਦਾ ਹੋਇਗਾ॥

________

ਬਿਜੜਾ

ਤੁਸਾਂ ਬਿਜੜੇ ਦਾ ਆਹਲਣਾ ਡਿੱਠਾ ਹੈ? ਕੰਮ ਦੇਖਕੇ ਬੁੱਧਿ ਚਕ੍ਰਿਤ ਹੁੰਦੀ ਹੈ, ਅਤੇ ਜਾਂ ਅਸੀ ਇਸ ਨਿੱਕੇ ਜੇਹੇ ਰਾਜ ਪੁਰ ਧ੍ਯਾਨ ਕਰਦੇ ਹਾਂ, ਤਾਂ ਇਸ ਦੇ ਯਤਨ, ਚਤੁਰਾਈ ਅਤੇ ਸੁਘੜਪੁਣੇ ਪੁਰ ਅਚਰਜ ਕਰਦੇ ਹਾਂ। ਪਹਿਲਾਂ ਅਸੀਂ ਇਸ ਪੰਖੇਰੂ ਦਾ ਹਾਲ ਵਰਣਨ ਕਰਦੇ ਹਾਂ, ਫੇਰ ਇਸਦੀ ਚਤੁਰਾਈ ਦਿਖਲਾਵਾਂਗੇ॥