ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੬੨ )

ਭਾਰਤਵਰਖ ਵਿਖੇ ਬਿਜੜਾ ਹਰ ਥਾਂ ਮਿਲਦਾ ਹੈ, ਦੇਖਣ ਨੂੰ ਤਾਂ ਇਹ ਸਿੱਧਾ ਪੱਧਰਾ ਨਿੱਕਾ ਜਿਹਾ ਜਨੌਰ ਹੈ। ਇਸ ਦਿਆਂ ਉੱਪਰਲਿਆਂ ਖੰਭਾਂ ਦਾ ਰੰਗ ਭੂਸਲਾ ਹੁੰਦਾ ਹੈ, ਕੰਢੇ ਰਤੀ ਪੀਲੀ ਭਾਹ ਮਾਰਦੇ ਹਨ, ਨਰ ਜਦੋਂ ਜੁਆਨ ਹੁੰਦਾ ਹੈ, ਤਾਂ ਉਨ੍ਹਾਲ ਅਤੇ ਬਰਸਾਤ ਵਿੱਚ ਉਸਦਾ ਸਾਰੀ ਛਾੱਤੀ ਅਤੇ ਉੱਪਰਲੀ ਵੱਲੋਂ ਸਿਰ ਬੀ ਗੂੜ੍ਹਾ ਪੀਲਾ ਹੋ ਜਾਂਦਾ ਹੈ। ਸਿਰ ਤੋਂ ਲੈ ਪੂਛ ਤਕ ਛਿਆਂ, ਇੰਚਾਂ ਦੇ ਲੱਗ ਭਗ ਹੁੰਦਾ ਹੈ, ਇਸ ਦੇ ਸਰੀਰ ਪੁਰ ਪੰਜੇ ਰਤੀ ਵੱਡੇ ਹਨ, ਅੰਗੁਲੀਆਂ ਲੰਮੀਆਂ, ਅਤੇ ਨਹੁੰ ਤ੍ਰਿੱਖੇ ਹੁੰਦੇ ਹਨ। ਉਸਦੀ ਚੁੰਝ ਪਈ ਕਹਿੰਦੀ ਹੈ, ਕਿ ਓਹ ਗੋਲ ਚੁੰਝ ਵਾਲਿਆਂ ਪੰਛੀਆਂ ਵਿੱਚੋਂ ਹੈ। ਬਿਜੜੇ ਛੋਟੀਆਂ ਛੋਟੀਆਂ ਡਾਰਾਂ ਵਿਖੇ ਇਕੱਠੇ ਰਹਿੰਦੇ ਹਨ, ਅਤੇ ਇੱਕੋ ਥਾਂ ਵਾਸ ਕਰਦੇ ਹਨ। ਏਹ ਹਰ ਪ੍ਰਕਾਰ ਦਾ ਅੰਨ ਖਾ ਲੈਂਦੇ ਹਨ, ਚੌਲ ਅਤੇ ਤਰ੍ਹਾਂ ਤਰ੍ਹਾਂ ਦੇ ਘਾ ਦੇ ਬੀਉ ਸੁਆਦ ਨਾਲ ਖਾਂਦੇ ਹਨ ਅਤੇ ਚੁਗਨ ਦੇ ਵੇਲੇ ਡਾਰ ਦੀ ਡਾਰ ਚੁਰਕਦੀ ਰਹਿੰਦੀ ਹੈ॥
ਇਸਦਾ ਸੁੰਦਰ ਆਹਲਣਾਂ ਵੱਡਾ ਪੱਕਾ ਬਣਿਆ ਹੁੰਦਾ ਹੈ, ਨਾ ਉਸ ਵਿਖੇ ਮੀਂਹ ਪੋਹ ਸਕਦਾ ਹੈ, ਅਤੇ ਨਾ ਉੱਥੇ ਵਾਉ ਦਾ ਹੀ ਡਰ ਹੈ, ਓਹ ਬਾਹਲਾ ਨਰੇਲ ਯਾ