ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੩ )

ਖਜੂਰ, ਯਾ ਤਾੜਦਿਆਂ ਉੱਚਿਆਂ ਬਿਰਛਾਂ ਪੁਰ ਪੱਤਿਆਂ ਨਾਲ ਲਮਕਦਾ ਦਿਸਦਾ ਹੈ, ਯਾ ਕਿੱਕਰ ਯਾ ਸ਼ਰੀਂਹ ਦੀਆਂ ਸੁੱਕੀਆਂ ਟਾਹਣੀਆਂ ਵਿਖੇ ਹਰੇ ਘਾ ਨਾਲ, ਯਾ ਕੇਲੇ ਯਾ ਖਜੂਰ ਯਾ ਨਰੇਲ ਦਿਆਂ ਪੱਤਿਆਂ ਦੀਆਂ ਤਾਰਾਂ ਨਾਲ ਆਪਣਾ ਆਹਲਣਾ ਬਣਾਉਂਦਾ ਹੈ, ਪਰ ਕੇਲੇ ਯਾ ਖੱਜੀ ਆਦਿਕਾਂ ਦਿਆਂ ਪੱਤ੍ਰਾਂ ਨਾਲ ਜੋ ਆਹਲਣਾਂ ਬਨਾਉਂਦਾ ਹੈ, ਉਹ ਬਾਹਲਾ ਘਾ ਦੇ ਆਹਲਣੇ ਕੋਲੋਂ ਛੋਟਾ ਹੁੰਦਾ ਹੈ ਜਾਣੋਂ ਇਹ ਨਿੱਕਾ ਜੇਹਾ ਸਿਆਣਾ ਰਾਜ ਬੀ ਜਾਣਦਾ ਹੈ, ਕਿ ਮਸਾਲਾ ਪੱਕਾ ਹੈ ਘਰ ਦੀਆਂ ਕੰਧਾਂ ਨੂੰ ਵੱਡੇ ਅਸਾਰ ਦੀ ਲੋੜ ਨਹੀਂ। ਬਿਜੜਾ ਅਤੇ ਬਿਜੜੀ ਆਹਲਣੇ ਦੇ ਬਣਾਉਣ ਵਿਖੇ ਰਲ ਕੇ ਕੰਮ ਕਰਦੇ ਹਨ, ਪਹਿਲਾਂ ਉੱਪਰਲੀ ਵੱਲੋਂ ਬਣਾਉਣ ਲਗਦੇ ਹਨ, ਅਤੇ ਪੱਤਿਆਂ ਦਿਆਂ ਧਾਗਿਆਂ ਯਾ ਘਾ ਦੀ ਇੱਕ ਟੋਕਰੀ ਜਿਹੀ ਬੁਣ ਲੈਂਦੇ ਹਨ। ਜਾਂ ਉੱਪਰਲਾ ਪਾਸਾ ਬਣਾ ਚੁਕਦੇ ਹਨ। ਤਾਂ ਉਸ ਵਿਖੇ ਇੱਕ ਅੱਡਾ ਬਣਾਉਂਦੇ ਹਨ, ਬਿਜੜੀ ਉਸ ਪੁਰ ਬੈਠ ਜਾਂਦੀ ਹੈ, ਬਿਜੜਾ ਘਾ ਯਾ ਹੋਰ ਮਸਾਲਾ ਲਿਆਉਂਦਾ ਹੈ, ਓਹ ਬਾਹਰਲੀ ਵੱਲੋਂ ਕੰਮ ਕਰਦਾ ਹੈ, ਮਦੀਨ ਅੱਡੇ ਪੁਰ ਬੈਠੀ ਹੋਈ ਅੰਦਰ ਹੀ ਕੰਮ ਕਰਦੀ ਹੈ, ਕਿ ਘਰ ਚੰਗੀ ਤਰ੍ਹਾਂ ਸੋਹਣਾ ਬਣ ਜਾਏ। ਅੱਡੇ ਦੇ ਇੱਕ ਵੱਲ