ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩ )

ਕੂਮਲੀਆਂ ਚੁਣ ਚੁਣ ਕੇ ਖਾਏ। ਹਰੀਆਂ ਹਰੀਆਂ ਕੂਮਲੀਆਂ ਇਹਨੂੰ ਬਹੁਤ ਭਾਉਂਦੀਆਂ ਹਨ, ਇੱਸੇ ਲਈ ਨਵਿਆਂ ਬੂਟਿਆਂ ਲਈ ਇੱਕ ਬਲਾ ਹੈ, ਪਰ ਜੇ ਨਾ ਮਿਲਣ, ਤਾਂ ਕੁਝ ਧਿਆਨ ਬੀ ਨਹੀਂ, ਜੋ ਵੇਂਹਦੀ ਹੈ, ਖਾ ਲੈਂਦੀ ਹੈ। ਚਾਰੇਦਾ ਤੋੜਾ ਹੋਏ,ਤਾਂ ਅੱਕ ਅਤੇ ਉਸ ਕੋਲੋਂ ਬੀ ਨਿਫਿੱਟ ਬੋੜ੍ਹ ਦੀਆਂ ਕੌੜੀਆਂ ਪੱਤੀਆਂ ਖਾਕੇ ਨਿਰਬਾਹ ਕਰਦੀ ਹੈ॥
ਸਾਧਾਰਣ ਬੱਕਰੀਆਂ ਦੇ ਵਾਲ ਮੋਟੇ ਅਤੇ ਖੌਹਰੇ ਹੁੰਦੇ ਹਨ, ਯਾ ਤਾਂ ਉਨ੍ਹਾਂ ਦੇ ਰੱਸੇ ਵੱਟਦੇ ਹਨ, ਯਾ ਪਲਾਨ ਜ਼ੀਨ ਵਿਖੇ ਭਰਤੀ ਪਾਉਂਦੇ ਹਨ॥
ਤਿੱਬਤ, ਲਦਾਖ਼ ਅਤੇ ਕਸ਼ਮੀਰ ਦਿਆਂ ਉੱਤਰੀ ਪਹਾੜਾਂ ਵਿਖੇ ਇਕ ਪ੍ਰਕਾਰ ਦੀਆਂ ਬੱਕਰੀਆਂ ਹੁੰਦੀਆਂ ਹਨ, ਉਨ੍ਹਾਂ ਦਿਆਂ ਕੂਲਿਆਂ ਕੂਲਿਆਂ ਲੂਆਂ ਨੂੰ ਜੋ ਖੱਲ ਨਾਲ ਮਿਲੇ ਹੋਏ ਹੁੰਦੇ ਹਨ, ਵੰਭ ਕਹਿੰਦੇ ਹਨ, ਇਹ ਅਤਿ ਸੁੰਦਰ, ਬਰੀਕ ਅਤੇ ਭੜਕਦਾਰ ਹੁੰਦੇ ਹਨ,ਕਸ਼ਮੀਰੀ ਸ਼ਾਲ, ਦੁਸ਼ਾਲੇ ਜੋ ਸਾਰੇ ਜਗਤ ਵਿਖੇ ਪ੍ਰਸਿੱਧ ਹਨ,ਅਤੇ ਕਸ਼ਮੀਰੀ ਪਸ਼ਮੀਨਾ ਇਨ੍ਹਾਂ ਹੀ ਤੇ ਬਣਦਾ ਹੈ, ਕਹਿੰਦੇ ਹੈਨ, ਕਿ ਘੱਟੋ ਘੱਟ ਦਸਾਂ ਬੱਕਰੀਆਂ ਦੀ ਫੰਭ ਨਾਲ ਡੂਢ ਗਜ ਵਰਗ ਸ਼ਾਲ ਉਣੀ ਜਾਂਦੀ ਹੈ। ਲੰਮੇ ਅਤੇ ਮੋਟੇਵਾਲ