ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਕੋਠੜੀ ਜੇਹੀ ਬਨਾ ਲੈਂਦੇ ਹਨ, ਮਦੀਨ ਉਸ ਵਿਖੇ ਦੋ ਯਾ ਤ੍ਰੈ ਚਿੱਟੇ ਆਂਡੇ ਦੇ ਦਿੰਦੀ ਹੈ, ਬੂਹਾ ਦੂਜੀ ਵੱਲ ਹੁੰਦਾ ਹੈ, ਅਤੇ ਉਸਦਾ ਰਾਹ ਹੇਠਾਂ ਹੁੰਦਾ ਹੈ। ਓਹ ਗਿੱਲੀ ਮਿੱਟੀ ਦੀਆਂ ਸਿੱਕਰਾਂ ਲਿਆਉਂਦੇ ਹਨ, ਅਤੇ ਆਹਲਣੇ ਵਿਖੇ ਲਾਉਂਦੇ ਹਨ, ਇਹ ਇਸ ਲਈ ਕਰਦੇ ਹੋਣਗੇ ਕਿ ਆਹਲਣੇ ਦਾ ਭਾਰ ਇੱਕੋ ਜੇਹਾ ਰਹ, ਅਤੇ ਵਾਉ ਨਾਲ ਇੱਧਰ ਉੱਧਰ ਨਾ ਉੱਡੇ। ਲੋਕ ਕਹਿੰਦੇ ਹੁੰਦੇ ਹਨ, ਕਿ ਬਿਜੜਾ ਟਟੇਣਿਆਂ ਨੂੰ ਫੜਕੇ ਇਨ੍ਹਾਂ ਮਿੱਟੀ ਦੀਆਂ ਡਲੀਆਂ ਪੁਰ ਰੱਖ ਦਿੰਦਾ ਹੈ ਕਿ ਰਾਤ ਦੇ ਵੇਲੇ ਘਰ ਵਿੱਚ ਲੋ ਰਹੇ। ਤੁਹਾਨੂੰ ਇੱਕ ਵਾਰਤਾ ਸੁਣਾਉਂਦੇ ਹਾਂ, ਭਾਵੇਂ ਸੱਚੀ ਨਹੀਂ ਪਰ ਅਤੀ ਹੀ ਅਚਰਜ ਹੈ॥
ਕਿਸੇ ਜੰਗਲ ਵਿਖੇ ਤਾੜਦੇ ਰੁੱਖ ਪੁਰ ਬਿਜੜੇ ਦਾ ਆਹਲਣਾ,ਇਕ ਦਿਨ ਵਰਖਾ ਕਾਲ ਵਿਖੇ ਸੰਧਯਾ ਦੇ ਸਮਯ ਬਿਜੜਾ ਅਤੇ ਬਿਜੜੀ ਆਪਣੇ ਘਰ ਵਿਖੇ ਬੈਠੇ ਸਨ, ਕਿ ਅਚਾਣਕ ਬਦਲੀ ਛਾ ਗਈ, ਬਿਜਲੀ ਚਮਕਣ ਲੱਗੀ, ਵੱਡੀਆਂ ਵੱਡੀਆਂ ਬੂੰਦਾਂ ਬਰਸਣ ਲੱਗ ਪਈਆਂ ਇਨ੍ਹਾਂ ਨੇ ਆਪਣੇ ਆਹਲਣੇ ਵਿਖੇ ਕਈ ਟਟਾਣੇ ਸਜਾਕੇ ਘਰ ਵਿਖੇ ਉਜਾਲਾ ਕਰ ਰਖਿਆ ਸਾ, ਜੌਕੀ ਗੱਲਾਂ ਕਰ ਰਹੇ ਸੇ, ਮੀਂਹ ਮੋਹਲੇ ਧਾਰ ਪੈਣ ਲੱਗਿਆ, ਪਰ