ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੫ )

ਇਨ੍ਹਾਂ ਦੇ ਕਿਸੇ ਚਿੱਤ ਚੇਤੇ ਬੀ ਨਾ ਸਾ। ਐਂਨੇ ਵਿੱਚ ਹੋਣੀ ਦਾ ਮਾਰਿਆ ਇੱਕ ਬਾਂਦਰ ਉੱਥੇ ਆ ਨਿਕਲਿਆ, ਮੀਂਹ ਤੇ ਦੁਖੀ ਹੋ ਕੇ ਬਿਰਛ ਪੁਰ ਚੜ੍ਹ ਆਇਆ, ਪਰ ਕਿਤੇ ਅਜੇਹੇ ਪੱਤੇ ਨਾ ਸਨ, ਕਿ ਵਿਚਾਰੇ ਨੂੰ ਬਚਾ ਲੈਂਦੇ, ਹਾਰ ਕੇ ਕਦੇ ਇੱਕ ਟਾਹਣੀ ਨੂੰ ਚੰਬੜਦਾ, ਕਦੇ ਦੂਜੀ ਨੂੰ, ਜਦ ਅਹਿਣ[1] ਬੀ ਆਈ ਤਾਂ ਘਾਬਰ ਕੇ ਚਿੜ ਚਿੜ ਕਰਨ ਲੱਗਿਆ। ਬਿਜੜਾ ਰਹਿ ਨਾ ਸੱਕਿਆ, ਬੋਲਿਆ, ਹਨੂਮਾਨ ਜੀ! ਪਰਮੇਸੁਰ ਨੇ ਤੈਨੂੰ ਮਨੁੱਖ ਦਾ ਰੂਪ ਦਿੱਤਾ, ਉਹੋ ਜੇਹੇ ਹੱਥ ਦਿੱਤੇ, ਉਸ ਕੋਲੋਂ ਚੰਗੇ ਚੁਸਤ ਪੈਰ ਦਿੱਤੇ, ਮਨੁੱਖ ਕੋਲੋਂ ਤ੍ਰਿੱਖਾ ਸਰੀਰ ਦਿੱਤਾ। ਜੇ ਤੂੰ ਚਾਹੇਂ ਤਾਂ ਬਹੁਤ ਕੁਝ ਕਰ ਸਕਦਾ ਹੈਂ। ਜੇ ਵੱਸਣ ਲਈ ਇੱਕ ਘਰ ਬਣਾ ਛੱਡਦਾ, ਤਾਂ ਇਸ ਵੇਲੇ ਕੇਹਾ ਕੰਮ ਆਉਂਦਾ। ਮੇਰੀ ਵੱਲ ਵੇਖ, ਇੱਕ ਵਿਚਾਰਾ ਨਿਕਾ ਜਿਹਾ ਪੰਖੀ ਹਾਂ, ਆਪਣੇ ਬਿੱਤ ਮੂਜਬ ਕਿਹਾ ਸੋਹਣਾ ਘਰ ਬਣਾਇਆ ਹੈ, ਲਾਲਟੈਣ ਜੇਹੀ ਲੋ ਹੈ, ਸੁਖ ਵਿੱਚ ਬੈਠਾ ਹਾਂ, ਅਤੇ ਪਰਮੇਸੁਰ ਦਾ ਧਨ੍ਯਵਾਦ ਕਰਦਾ ਹਾਂ। ਬਾਂਦਰ ਇੱਕ ਤਾਂ ਪਹਿਲਾਂ ਹੀ ਭੌਂਦਲਿਆ ਹੋਇਆ ਸਾ, ਫੇਰ ਬਿਜੜੇ ਦੀਆਂ ਗੱਲਾਂ ਸੁਣ ਜਲ ਗਿਆ, ਖਿੱਝਕੇ ਇੱਕ


  1. ਗੜੇ।