ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੭ )

ਚਿੱਠੀ ਦੀ ਤਰ੍ਹਾਂ ਲੈ ਜਾਂਦਾ ਹੈ, ਅਤੇ ਜਿਸਦੀ ਵੱਲ ਸੈਨਤ ਕਰੋ, ਦੇ ਆਉਂਦਾ ਹੈ, ਮੱਥੇ ਪੁਰੋਂ ਬਿੰਦੀ ਲਾਹ ਲਿਆਉਂਦਾ ਹੈ, ਇੱਸੇ ਪ੍ਰਕਾਰ ਅਲਾਇਚੀ ਯਾ ਮਿਸਰੀ ਦੀ ਡਲੀ ਚੁੰਝ ਵਿੱਚ ਲੈ ਜਾਂਦਾ ਹੈ, ਅਤੇ ਮੂੰਹ ਵਿੱਚ ਪਾ ਆਉਂਦਾ ਹੈ। ਨਿੱਕੀ ਜੇਹੀ ਤੋਪ ਭਰਦਾ ਹੈ ਅਤੇ ਚਲਾਉਂਦਾ ਹੈ, ਉਸਦੇ ਪਾਸ ਲੇ ਜਨੌਰ ਉਸਦੀ ਅਵਾਜ ਸੁਣਕੇ ਡਰ ਨਾਲ ਉੱਡ ਜਾਂਦੇ ਹਨ, ਪਰ ਇਹ ਨਿੱਕਾ ਜਿਹਾ ਗੋਲੰਦਾਜ਼ ਰਤੀ ਨਹੀਂ ਡਰਦਾ, ਉੱਥੇ ਹੀ ਬੈਠਾ ਵਰਿਆਮੀ ਦਿਖਾਉਂਦਾ ਹੈ। ਕਦੇ ਇਕ ਨਿਕੀ ਜੇਹੀ ਮਰਹੱਟੀ ਇਸਦੀ ਚੁੰਝ ਵਿੱਚ ਫੜਾ ਦਿੰਦੇ ਹਨ, ਉਸਨੂੰ ਵਿਚਕਾਰੋਂ ਫੜਕੇ ਸਿਰ ਦੇ ਦੁਆਲੇ ਅਜੇਹੀ ਸਫ਼ਾਈ ਨਾਲ ਭਵਾਉਂਦਾ ਹੈ, ਕਿ ਅੱਗ ਦਾ ਚੱਕਰ ਬਣ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਨੂੰ ਇਹ ਨਿਕਾ ਜੇਹਾ ਪੰਛੀ ਅਚਰਜ ਕੰਮ ਕਰਦਾ ਹੈ॥

________

ਸ਼ਕਰਖ਼ੋਰਾ ਯਾ ਫੁੱਲ ਸੁੰਘਣੀ

ਹਿੰਦੁਸਤਾਨ ਵਿਖੇ, ਵਧੇਰੇ ਹਿਮਾਲਯ ਗਿਰ ਵਿਖੇ ਇਹ ਜਨੌਰ ਕਈ ਪ੍ਰਕਾਰ ਦਾ ਹੁੰਦਾ ਹੈ, ਪਰ ਊਦਾ ਸ਼ਕਰਖ਼ੋਰਾ ਬਹੁਤੀ ਥਾਂਈਂ ਦੇਖਣ ਵਿੱਚ ਆਉਂਦਾ ਹੈ।