ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੮ )

ਬਾਗਾਂ ਵਿੱਚ ਰਹਿੰਦਾ ਬਹਿੰਦਾ ਹੈ, ਅਤੇ ਉੱਥੇ ਹੀ ਕਲੋਲਾ ਕਰਦਾ ਹੈ, ਇਹਦੀ ਪਿਆਰੀ ਪਿਆਰੀ ਸੂਰਤ ਅਤੇ ਤੋਰ ਮਨ ਨੂੰ ਅਜੇਹੀ ਭਾਉਂਦੀ ਹੈ, ਕਿ ਦੇਖਣੋਂ ਜੀ ਨਹੀਂ ਅੱਕਦਾ। ਇਹ ਸੋਹਣਾ ਜਨੌਰ ਭਾਰਤਵਰਖ ਦਿਆਂ ਬਹੁਤ ਨਿਕਿਆਂ ਨਿਕਿਆਂ ਪਰਿੰਦਿਆਂ ਵਿੱਚੋਂ ਹੈ। ਚੁੰਝ ਤੋਂ ਪੂਛ ਤੀਕ ਸਾਢਿਆਂ ਚਹੁੰ ਇੰਚਾਂ ਤੇ ਵਧੀਕ ਨਹੀਂ ਹੁੰਦਾ। ਇਸ ਦਾ ਨਰ ਉਨ੍ਹਾਲ ਦੇ ਆਉਣ ਦੇ ਵੇਲੇ ਖੰਭ ਝਾੜ ਕੇ ਅਚਰਜ ਰੰਗ ਰੂਪ ਕੱਢਦਾ ਹੈ। ਸਿਰ, ਗਰਦਨ, ਗਲ, ਛਾਤੀ ਅਤੇ ਪਿੱਠ ਦਾ ਰੰਗ ਅਜੇਹਾ ਹੁੰਦਾ ਹੇ, ਕਿ ਜੇਹੀ ਚਮਕ ਵਾਲੀ ਸਾਵੇ ਅਤੇ ਊਦੇ ਰੰਗ ਦੀ ਧੁੱਪ ਛਾਉਂ, ਪੂਛ ਅਤੇ ਖੰਭ ਕਾਲੇ ਹੁੰਦੇ ਹਨ, ਖੰਭਾਂ ਵਿਖੇ ਕਿਰਮਚੀ ਅਤੇ ਪੀਲੇ ਰੰਗ ਦਾ ਇਕ ਵੱਡਾ ਸੁੰਦਰ ਗੁੱਛਾ ਹੁੰਦਾ ਹੈ। ਨਿਕੇ ਨਿਕੇ ਪੰਜੇ ਪੇਟ ਦਿਆਂ ਸੁਰਮਈ ਖੰਭਾਂ ਵਿੱਚ ਲੁਕ ਜਾਂਦੇ ਹਨ, ਲੰਮੀ ਅਤੇ ਪਤਲੀ ਚੁੰਝ ਇਸ ਕੰਮ ਲਈ ਵੱਡੀ ਚੰਗੀ ਹੈ, ਕਿ ਫੁੱਲਾਂ ਵਿੱਚੋਂ ਰਸ ਕੱਢੇ ਅਤੇ ਖਾ ਲਏ, ਇਸ ਸੁਹਲ ਸੁਭਾਉ ਵਾਲੇ ਜਨੌਰ ਨੂੰ ਇਹੋ ਖਾੱਜ ਬਹੁਤ ਭਾਉਂਦਾ ਹੈ। ਭਾਵੇਂ ਉਹ ਇਸ ਫੁੱਲ ਪੁਰੋਂ ਉਸ ਫੁੱਲ ਪੁਰ ਉਡ ਜਾਂਦਾ ਹੋਏ, ਅਤੇ ਉਸ ਦੇ ਭੜਕਦਾਰ ਖੰਭ ਧੁੱਪ ਨਾਲ ਭੀ ਚਿਲਕਦੇ ਹੋਣ, ਭਾਵੇਂ ਕਿਸੇ