ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੯ )

ਵੱਡੀ ਭੰਬੀਰੀ ਦੀ ਤਰ੍ਹਾਂ ਕਿਸੇ ਫਲ ਦੀ ਕੂਲੀ ਪੱਤੀ ਪੁਰ ਰੈਠਾ ਰਸ ਚੂਪਦਾ ਹੋਏ, ਜਾਂ ਦੇਖੋਗੇ, ਇਹੋ ਕਹੋਗੇ, ਕਿ ਇਹ ਅਪਸਰਾਂ ਦੀ ਸੂਰਤ ਅਤੇ ਕਾਮਿਨੀ ਜੇਹੀ ਮੂਰਤ ਕਿੱਥੋਂ ਲੱਭਦੀ ਹੈ! ਚੁੰਝ ਦੀ ਸੂਰਤ ਉਵੇਂ ਕੈਹ ਦਿੰਦੀ ਹੈ, ਕਿ ਉਹਦਾ ਨਾਉਂ ਪਤਲੀ ਚੁੰਝ ਵਾਲਿਆਂ ਪੰਖੀਆਂ ਵਿਖੇ ਲਿਖਨਾ॥
ਇਹ ਆਪਣਾ ਆਹਲਣਾ ਬਾਹਲਾ ਖਿੱਲਰੀ ਹੋਈ ਝਾੜੀ ਦੀਆਂ ਟਾਹਨੀਆਂ ਪੁਰ ਬਣਾਉਂਦਾ ਹੈ। ਜਿੱਥੇ ਮੱਕੜੀ ਨੇ ਵੱਡਾ ਸੰਘਣਾ ਜਾਲਾ ਲਾਇਆ ਹੋਇਆ ਹੋਏ, ਉੱਸੇ ਵਿਖੇ ਕਾਗਦ ਦੇ ਕੁਝ ਟੁਕੜੇ ਕੱਪੜਿਆਂ ਦੀਆਂ ਕੁਝ ਲੀਰਾਂ, ਘਾਸ ਫੂਸ ਦੇ ਤਿਣਕੇ ਆਦਿਕ ਵੱਟਦਾ ਹੈ, ਅਤੇ ਆਪਣੇ ਘਰ ਲਈ ਡਾਢੀ ਪੱਕੀ ਭੂਈਂ ਤਿਆਰ ਕਰਦਾ ਹੈ, ਅਤੇ ਇਸ ਪ੍ਰਕਾਰ ਦੀ ਸਮਗ੍ਰੀ ਨਾਲ ਘਰਦੀ ਉਸਾਰੀ ਕਰ ਲੈਂਦਾ ਹੈ। ਇੱਕ ਵੱਲ ਨੂੰ ਬੂਹਾ ਰਖਦਾ ਹੈ ਅਤੇ ਮੀਂਹ ਕਣੀ ਦੇ ਬਚਾਉ ਲਈ ਉਸ ਪੁਰ ਛੱਜਾ ਬੀ ਬਣਾ ਦਿੰਦਾ ਹੈ। ਇਸ ਦੇ ਆਂਡੇ ਮਿੱਟੀ ਰੰਗੇ ਹੁੰਦੇ ਹਨ, ਪਰ ਰਤੀ ਰਤੀ ਸਾਵੀ ਭਾਹ ਮਾਰਦੇ ਹਨ, ਅਤੇ ਜੇਹਾ ਆਪ ਨਿੱਕਾ ਜਿਹਾ ਹੁੰਦਾ ਹੈ, ਓਕਰ ਹੀ ਉਸਦੇ ਆਂਡੇ ਬੀ ਨਿੱਕੇ ਨਿੱਕੇ ਹੁੰਦੇ ਹਨ॥