ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੦ )

ਜਾਂ ਮਿੱਠੀ ਮਿੱਠੀ ਬੋੱਲੀ ਬੋਲਦਾ ਹੈ, ਤਾਂ ਸੁਣਕੇ ਰਸ ਆਉਂਦਾ ਹੈ, ਪਰ ਉਸਦੀਆਂ ਖੰਭਾਂ ਦੀ ਬਹਾਰ ਅਤੇ ਕਲੋਲਾਂ ਦੀ ਚੰਚਲਤਾ ਤੇ ਬਾਗ਼ ਨੂੰ ਵੱਡੀ ਰੌਨਕ ਹੁੰਦੀ ਹੈ। ਜਦ ਤ੍ਰਿੱਖੀ ਧੁੱਪ ਪੈਂਦੀ ਹੈ ਅਤੇ ਇਸ ਨਿੱਕੇ ਜੇਹੇ ਸੋਹਣੇ ਪੰਛੀ ਨੂੰ ਕਲੋਲ ਕਰਦੇ ਦੇਖਦੇ ਹਾਂ ਤਾਂ ਮਨ ਬਹੁਤ ਪ੍ਰਸੰਨ ਹੁੰਦਾ ਹੈ। ਧੰਨ ਮਹਾਰਾਜ ਹੈ! ਉਹ ਕੇਹਾ ਸ੍ਰਿਸਟਾ[1] ਹੈ, ਆਪਣਿਆਂ ਜੀਆਂ ਪੁਰ ਅਚਰਜ ਕ੍ਰਿਪਾ ਕੀਤੀਆਂ ਹਨ, ਹਰ ਇੱਕ ਨੂੰ ਉਹੀਓ ਵਸਤਾਂ ਦਿੱਤੀਆਂ ਹਨ, ਕਿ ਜੋ ਉਸਨੂੰ ਲੋੜੀਦੀਆਂ ਹਨ, ਜਦ ਉਸਦੀਆਂ ਹਿਕਮਤਾਂ ਅਤੇ ਕਾਰੀਗਰੀਆਂ ਵੱਲ ਧਯਾਨ ਕਰਦੇ ਹਾਂ, ਤਾਂ ਬੁੱਧਿ ਚਕਿਤ ਹੋ ਜਾਂਦੀ ਹੈ। ਉਸਦੀ ਸੁੰਦਰਤਾ ਵੱਲ ਵੇਖੋ, ਇਸ ਨਿੱਕੇ ਜਿਹੇ ਪੰਛੀ ਨੂੰ ਭੰਬੀਰੀ ਜੇਹੇ ਸੁਹਲ ਅਤੇ ਸੋਹਣੇ ਖੰਭ ਦਿੱਤੇ ਹਨ, ਨਿੱਕਾ ਜੇਹਾ ਬਿੱਤ, ਚੁੰਝ ਲੰਮੀ ਵਿੰਗੀ, ਜਾਣੋ ਇਸਨੂੰ ਇੱਸੇ ਲਈ ਬਨਾਇਆ ਹੈ ਕਿ ਮਿੱਠਾ ਰਸ ਢੂੰਡਦਾ ਫਿਰੇ, ਮਿੱਠਾ ਖਾਏ। ਇਸ ਫੁੱਲ ਪੁਰੋਂ ਉਡਕੇ ਉਸ ਫੁੱਲ ਪੁਰ ਜਾ ਬੈਠੇ, ਇਸ ਡਾਲ ਪੁਰੋਂ ਉਸ ਡਾਲ ਪੁਰ ਉੱਡ ਜਾਏ॥


  1. ਪੈਦਾ ਕਰਨਹਾਰ॥