ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪ )

ਜੋ ਉੱਪਰ ਹੁੰਦੇ ਹਨ.ਓਹ ਫੰਭ ਕੋਲੋਂ ਘੱਟ ਕੰਮ ਆਉਂਦ ਹਨ। ਏਹ ਬੱਕਰੀਆਂ ਜਿਨ੍ਹਾਂ ਉੱਚਿਆਂ ੨ ਪਰਬਤਾਂ ਪੁਰ ਰਹਿੰਦੀਆਂ ਹਨ,ਉੱਥੇ ਪਾਲਾ ਢੇਰ ਪੈਂਦਾ ਹੈ, ਇਹ ਫੰਭ ਦੀ ਕੂਲੀ ਤਹ ਵੱਡਿਆਂ ਵਾਲਾਂ ਦੇ ਹੇਠਾਂ ਇਸ ਲਈ ਖੱਲ ਦੇ ਨਾਲ ਲੱਗੀ ਹੋਈ ਪਰਮੇਸੁਰ ਨੇ ਉਤਪੰਨ ਕੀਤੀ ਹੈ ਕਿ ਇਨ੍ਹਾਂ ਨੂੰ ਪਾਲਾ ਨ ਅਕਾਏ॥
ਇੱਕ ਪ੍ਰਕਾਰ ਦੀਆਂ ਜਾਂਗਲੀ ਬੱਕਰੀਆਂ ਹਿਮਾਲਯਦਿਆਂ ਉੱਚਿਆਂ ਉੱਚਿਆਂ ਪਰਬਤਾਂ ਪੁਰ ਰਹਿੰਦੀਆਂ ਹਨ ਜਿੱਥੇ ਮਨੁੱਖ ਦੀ ਪਹੁੰਚ ਔਖੀ ਹੈ,ਓਹੀ ਸ਼ਿਕਾਰੀ ਉਨ੍ਹਾਂ ਦਾ ਸ਼ਿਕਾਰ ਕਰਦੇ ਹਨ,ਜੋ ਵੱਡੇ ਪਰਾਕ੍ਰਮੀ ਹੁੰਦੇ ਹਨ,ਅਤੇ ਜਿਨ੍ਹਾਂ ਨੂੰ ਉੱਚਿਆਂ ਉੱਚਿਆਂ ਪਰਬਤਾਂ ਪੁਰ ਚੜ੍ਹਨ ਦੀ ਚੰਗੀ ਜਾਚ ਹੁੰਦੀ ਹੈ। ਓਹ ਸਾਧਾਰਣ ਬੱਕਰੀਆਂ ਕੋਲੋਂ ਵੱਡੀਆਂ ਹੁੰਦੀਆਂ ਹਨ,ਉਨਾਂ ਦੇ ਸਿੰਗ ਸੋਹਣੇ ਲੰਮੇ ਅਤੇ ਵਿੰਗੇ ਹੁੰਦੇ ਹਨ। ਉੱਥੇ ਦੇ ਲੋਕ ਇਨ੍ਹਾਂ ਸਿੰਗਾਂਨੂੰ ਮੰਦਰਾਂ ਦੀਆਂ ਕੰਧਾਂ ਪੁਰ ਲਾ ਦਿੰਦੇ ਹਨ,ਅਤੇ ਸ਼ਿਕਾਰੀ ਬੀ ਉਨ੍ਹਾਂ ਨੂੰ ਘਰਾਂ ਵਿਖੇ ਸਜਾ ਕੇ ਆਪਣੇ ਕਰਤਬਦਾ ਗੁਣ ਦਿਖਾਉਂਦੇ ਹਨ। ਪੰਜਾਬ ਦਿਆਂ ਪਹਾੜਾਂ ਵਿਖੇ ਜਿੱਥੋਂ ਸਤਲੁਜ ਨਿਕਲਦਾ ਹੈ, ਇਸ ਬੱਕਰੀ ਨੂੰ ਖੇਲ ਕਹਿੰਦੇ ਹਨ ਅਤੇ ਕਸ਼ਮੀਰ ਵਿਖੇ ਸਕੀਨ॥