ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੨ )

ਹੋਈਆਂ, ਇਨ੍ਹਾਂ ਹੀ ਨਾਲ ਰੁੱਖ ਦੀ ਡਾਲ ਨੂੰ ਘੁੱਟਕੇ ਫੜ ਲੈਂਦਾ ਹੈ, ਤੋਤੇ ਦੀ ਵਾਰਤਾ ਵਿਖੇ ਤੁਸੀਂ ਪੜ੍ਹ ਚੁੱਕੇ ਹੋ, ਕਿ ਚੜ੍ਹਨ ਵਾਲਿਆਂ ਪੰਛੀਆਂ ਦਾ ਇਹੋ ਲੱਛਣ ਹੈ। ਕਠਫੋੜੇ ਦਿਆਂ ਪੰਜਿਆਂ ਵਿੱਚ ਡਾੱਡੇ ਤਕੜੇ ਅਤੇ ਵਿੰਗੇ ਨਹੁੰ ਹਨ, ਇਹੁ ਨਹੁੰ ਗੱਡਕੇ ਬਿਰਛ ਨਾਲ ਚੰਬੜਿਆ ਰਹਿੰਦਾ ਹੈ, ਅਤੇ ਬੇਖਟਕੇ ਠੂੰਗੇ ਮਾਰੀ ਜਾਂਦਾ ਹੈ। ਪੂਛ ਦੇ ਖੰਭ ਬਹੁਤ ਨਿੱਗਰ ਅਤੇ ਨੋਕਾਂ ਵਾਲੇ ਹੁੰਦੇ ਹਨ, ਜਦ ਰੁੱਖ ਪੁਰ ਚੰਬੜਦਾ ਹੈ, ਤਾਂ ਉਸ ਪੁਰ ਪੂਛ ਟਿਕਾਕੇ ਸਹਾਰਾ ਲੈ ਲੈਂਦਾ ਹੈ! ਇਸਦੀ ਹਿੱਕ ਦੀ ਹੱਡੀ ਐਂਨੀ ਉੱਭਰੀ ਹੋਈ ਨਹੀਂ, ਜਿੰਨੀ ਬਾਹਲਿਆਂ ਹੋਰਨਾਂ ਪੰਛੀਆਂ ਦੀ ਹੁੰਦੀ ਹੈ, ਇਸ ਲਈ ਬਿਰਛ ਨਾਲ ਭਲਾ ਚੰਬੜ ਜਾਂਦਾ ਹੈ, ਜੇ ਅਜੇਹਾ ਨਾ ਹੁੰਦਾ ਤਾਂ ਉਸਦੀ ਉੱਭਰੀ ਹੋਈ ਧਾਰ ਬਾਕੀ ਦੇ ਸਰੀਰ ਨੂੰ ਮਿਲਣ ਨਾ ਦਿੰਦੀ। ਚੁੰਝ ਸਿੱਧੀ, ਤਕੜੀ ਅਤੇ ਨਿੱਗਰ ਹੁੰਦੀ ਹੈ, ਉੱਸੇ ਨਾਲ ਤਰਖਾਣ ਵਾਕਰ ਆਪਣਾ ਸਾਰਾ ਕੰਮ ਕਰ ਲੈਂਦਾ ਹੈ॥
ਇਸ ਨਿਕੇ ਜੇਹੇ ਤਰਖਾਣ ਦੇ ਕੋਲ ਲੱਕੜ ਵੱਢਣ ਦੇ ਸੰਦਰ ਤਾਂ ਸਾਰੇ ਹਨ, ਪਰ ਇਨ੍ਹਾਂ ਤੋਂ ਛੁੱਟ ਇੱਕ ਹੋਰ ਰੱਛ ਬੀ ਹੈ, ਉਸ ਨਾਲ ਕੀੜੇ ਫੜ ਫੜ ਖਾਂਦਾ ਹੈ। ਬਰੀਕ ਬਰੀਕ ਛੇਕਾਂ ਵਿਖੇ, ਪਤਲੀਆਂ ਪਤਲੀਆਂ