ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੪ )

ਬਣਾ ਲੈਂਦਾ ਹੈ। ਮਦੀਨ ਗਲੀਆਂ ਹੋਈਆਂ ਕੁਝ ਫਾਂਕਣਾਂ ਸਮੇਟ ਲੈਂਦੀ ਹੈ ਅਤੇ ਉਸ ਪੁਰ ਤਿੰਨਾਂ ਤੋਂ ਲੈ ਛਿਆਂ ਤੱਕ ਬੱਗੇ ਆਂਡੇ ਦਿੰਦੀ ਹੈ। ਉੱਡਣ ਤੋਂ ਬਹੁਤ ਪੈਹਲਾਂ ਹੀ ਬੱਚੇ ਡਾਲ ੨ ਦੌੜਨਾ ਅਤੇ ਬਿਰਛਾਂ ਪੁਰ ਚੜ੍ਹਨਾਂ ਸਿੱਖ ਜਾਂਦੇ ਹਨ। ਜਨੌਰਾਂ ਦਾ ਬਾਹਲਾ ਨਿਯਮ ਹੈ, ਕਿ ਜਿਨ੍ਹਾਂ ਆਲ੍ਹਣਿਆਂ ਵਿਖੇ ਰਹਿੰਦੇ ਹਨ, ਉਨ੍ਹਾਂ ਨੂੰ ਚੰਗਾ ਸੁਥਰਾ ਰਖਦੇ ਹਨ। ਪਰ ਇਹਨੂੰ ਇਹ ਚੌਂਪ ਨਹੀਂ, ਇਸਦਾ ਆਲ੍ਹਣਾਂ ਗੰਦਾ ਅਤੇ ਸੜ੍ਹਿਆਨ ਦਾ ਭਰਿਆ ਹੁੰਦਾ ਹੈ॥
ਕੇਈ ਥਾਈਂ ਇਸਨੂੰ ਚੰਦਰਾ ਬੀ ਕਹਿੰਦੇ ਹਨ, ਅਤੇ ਮੂਰਖ ਲੋਕ ਇਸਨੂੰ ਅਸ਼ੁਭ ਸਮਝਦੇ ਹਨ। ਜੇ ਕੇਈਆਂ ਵਿਸਵਾਸੀਆਂ ਨੂੰ ਇਹ ਪ੍ਰਤੀਤ ਹੋ ਜਾਏ, ਕਿ ਕਠਫੋੜਾ ਉਨ੍ਹਾਂ ਦੇ ਰਾਹ ਪੁਰੋਂ ਲੰਘ ਗਿਆ ਹੈ, ਤਾਂ ਜਾਂਦੇ ਜਾਂਦੇ ਰਾਹ ਵਿੱਚੋਂ ਮੁੜ ਆਉਂਦੇ ਹਨ॥
ਹਿੰਦੁਸਤਾਨ ਵਿਖੇ ਕਈ ਪ੍ਰਕਾਰ ਦੇ ਕਠਫੋੜੇ ਹਨ, ਇਨ੍ਹਾਂ ਦੇ ਖੰਭ ਬਾਹਲੇ ਕਾਲੇ ਅਤੇ ਬੱਗੇ ਰਲੇ ਮਿਲੇ ਹੁੰਦੇ ਹਨ, ਕੇਈਆਂ ਵਿਖੇ ਕੁਝ ਪਿਲੱਤਣ ਅਤੇ ਕੁਝ ਹੋਰ ਰੰਗ ਬੀ ਦਿਸਦਾ ਹੈ। ਨਰ ਦੇ ਸਿਰ ਪੁਰ ਬਾਹਲੀ ਯਾ ਤਾਂ ਸੂਹੇ ਰੰਗਦੀ ਕਲਗੀ ਹੁੰਦੀ ਹੈ, ਯਾ ਗੱਲ੍ਹਾਂ ਪੁਰ ਸੂਹੀਆਂ ਧਾਰੀਆਂ ਹੁੰਦੀਆਂ ਹਨ॥