ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੬ )

ਅਤੇ ਪੰਜੇ ਕੋਲੋਂ ਰਤੀ ਉੱਚੀ ਲੱਗੀ ਹੋਈ ਹੁੰਦੀ ਹੈ, ਇਨ੍ਹਾਂ ਦੀ ਹੀ ਤਰ੍ਹਾਂ ਮੁੜੀ ਹੋਈ ਚੁੰਝ ਦੇ ਉੱਪਰ ਨਾੱਸਾਂ ਦੇ ਦੋ ਵੱਡੇ ਵੱਡੇ ਛੇਕ ਹੁੰਦੇ ਹਨ। ਇੱਕ ਭੇਦ ਹੈ, ਕਿ ਬਹੁਤ ਖੁਰਚਣ ਵਾਲਿਆਂ ਪੰਛੀਆਂ ਵਿਖੇ ਨਰ ਦਿਆਂ ਪੰਜਿਆਂ ਤੇ ਉੱਪਰ ਅੰਦਰਲੀ ਵੱਲ ਇੱਕ ਇੱਕ ਕੰਡਾ ਹੁੰਦਾ ਹੈ, ਇਸਦੇ ਨਹੀਂ ਹੁੰਦਾ॥
ਬਟੇਰੇ ਯਾਂ ਤਾਂ ਲੰਮੇ ਲੰਮੇ ਘਾ ਵਿਖੇ ਰਹਿੰਦੇ ਹਨ, ਯਾ ਅਨਾਜ ਦੀਆਂ ਪੇਲੀਆਂ ਵਿਖੇ, ਯਾ ਅਜੇਹੀਆਂ ਥਾਵਾਂ ਵਿਖੇ ਹੁੰਦੇ ਹਨ, ਕਿ ਜਿੱਥੋਂ ਅਨਾਜ ਵੱਢਿਆ ਜਾਂਦਾ ਹੈ, ਠੁੰਠ ਅਤੇ ਜੜ੍ਹਾਂ ਲੱਗੀਆਂ ਰਹਿੰਦੀਆਂ ਹਨ। ਦੇਸ ਦਿਆਂ ਕਈਆਂ ਥਾਂਵਾਂ ਵਿਖੇ, ਕਿ ਜਿੱਥੇ ਜਿੱਥੇ ਪੈਲੀਆਂ ਪੱਕਣ ਦਾ ਵੇਲਾ ਆਉਂਦਾ ਹੈ, ਉਥੇ ਹੀ ਜਾ ਪਹੁੰਚਦੇ ਹਨ। ਬਟੇਰੇ ਹਿੰਦੁਸਤਾਨ ਵਿਖੇ ਸਾਰਾ ਸਾਲ ਬਹੁਤ ਨਹੀਂ ਠਹਿਰਦੇ, ਬਰਖਾ ਦੀ ਰੁੱਤ ਵਿਖੇ ਚਲੇ ਜਾਂਦੇ ਹਨ, ਕਿਤੇ ਹੋਰਥੇ ਜਾਕੇ ਆਂਡੇ ਬੱਚੇ ਕੱਢਦੇ ਹਨ। ਇਹ ਪੰਛੀ ਰਾਤ ਨੂੰ ਪੈਂਡਾ ਕਰਦਾ ਹੈ, ਅਤੇ ਉੱਡਦਾ ਉੱਡਦਾ ਦੂਰ ਪਹੁੰਚਦਾ ਹੈ, ਇਸ ਵਾਕਰ ਹੋਰ ਪੰਛੀ ਬੀ ਬਾਹਲੇ ਰਾਤ ਦੇ ਵੇਲੇ ਪੈਂਡਾ ਕਰਦੇ ਹਨ, ਜੋ ਇੱਕ ਰੁਤ ਇੱਕ ਦੇਸ ਵਿਖੇ ਰਹਿੰਦੇ ਹਨ, ਅਤੇ ਦੂਜੀ ਰੁੱਤੇ ਕਿਸੇ ਹੋਰ ਦੇਸ ਵਿਖੇ॥