ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੮ )

ਮੇਖਾਂ ਗੱਡ ਦਿੰਦੇ ਹਨ, ਅਤੇ ਜਾਲਦੀ ਕੁਝ ਕੰਨੀ ਨੂੰ ਉਨ੍ਹਾਂ ਨਾਲ ਬਨ੍ਹ ਦਿੰਦੇ ਹਨ, ਅਤੇ ਕੁਝ ਵੱਟਿਆਂ ਨਾਲ ਦੱਬ ਦਿੰਦੇ ਹਨ। ਜਾਂ ਬੁਲਾਰੇ ਜੰਗਲ ਦੀ ਠੰਡੀ ੨ ਵਾਉ ਭੱਖਦੇ ਹਨ, ਤਾਂ ਪ੍ਰਸੰਨ ਹੋਕੇ ਬੋਲਣ ਲੱਗਦੇ ਹਨ, ਇਨ੍ਹਾਂ ਦੀ ਬੋਲੀ ਸੁਣ ਚੁਫੇਰਿਓਂ ਦੂਰ ਦੂਰ ਦੇ ਬਟੇਰੇ ਚਲੇ ਆਉਂਦੇ ਹਨ, ਉਨ੍ਹਾਂ ਹੀ ਪੈਲੀਆਂ ਵਿਖੇ ਚੁਗਣ ਲੱਗ ਪੈਂਦੇ ਹਨ, ਬੋਲਦੇ ਹਨ, ਅਤੇ ਕਲੋਲ ਕਰਦੇ ਫਿਰਦੇ ਹਨ। ਸ਼ਿਕਾਰੀ ਲੋਕ ਹੋਰਨਾਂ ਪੈਲੀਆਂ ਵਿੱਚੋਂ ਘੇਰਕੇ ਜਾਲ ਵਾਲੀ ਪੈਲੀ ਦੀ ਵੱਲ ਨੂੰ ਲੈ ਆਉਂਦੇ ਹਨ। ਜਾਂ ਪ੍ਰਭਾਤ ਦੀ ਲੋ ਦਿੱਸਣ ਲੱਗਦੀ ਹੈ, ਤਾਂ ਪੈਲੀ ਦਿਆਂ ਦੋ ਖੁੱਲ੍ਹਿਆਂ ਪਾਸਿਆਂ ਪੁਰ ਕਈ ਲੋਕ ਜਾਂਦੇ ਹਨ, ਅਤੇ ਪੈਲੀ ਵਿਖੇ ਵੜ ਕੇ ਪੈਰਾਂ ਦੀ ਪੈਂਛੜ ਨਾਲ ਜਾਲ ਦੀ ਵੱਲ ਨੂੰ ਧਰੀ ਆਉਂਦੇ ਹਨ। ਜਾਂ ਬਟੇਰੇ ਹਟਦੇ ਹਟਦੇ ਪੈਲੀ ਦੇ ਕੰਢੇ ਪੁਰ ਜਾਲ ਦੇ ਹੇਠਾਂ ਆ ਜਾਂਦੇ ਹਨ, ਤਾਂ ਖੇਤ ਵਿੱਚੋਂ ਨਿਕਲਕੇ ਉੱਡਣਾ ਚਾਹੁੰਦੇ ਹਨ, ਅੱਗੋਂ ਜਾਲ ਦੀਆਂ ਕੰਨੀਆਂ ਬੰਨ੍ਹੀਆਂ ਹੋਈਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਰੁਕਕੇ ਫੜਕਣ ਲੱਗਦੇ ਹਨ, ਤਾਂ ਸ਼ਿਕਾਰੀ ਫੜ ਕੇ ਉਨ੍ਹਾਂ ਨੂੰ ਝੋਲੀ ਵਿੱਚ ਪਾ ਲੈਂਦੇ ਹਨ॥