ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਦੁਸਤਾਨ ਵਿਖੇ ਲੋਕ ਬਟੇਰਿਆਂ ਨੂੰ ਨਿਰਾ ਖਾਣ ਲਈ ਹੀ ਨਹੀਂ ਫੜਦੇ ਪਰ ਜਿਹਾ ਹੋਰ ਕਈ ਪ੍ਰਕਾਰ ਦਿਆਂ ਖੁਰਚਣ ਵਾਲਿਆਂ ਜਨੌਰਾਂ ਨੂੰ ਲੜਾਉਂਦੇ ਹਨ, ਓਵੇਂ ਇਨ੍ਹਾਂ ਨੂੰ ਬੀ ਲੜਾਉਂਦੇ ਹਨ। ਭਾਵੇਂ ਇਨ੍ਹਾਂ ਦੀ ਲੜਾਈ ਵਿਖੇ ਅਜੇਹੀ ਬੇਤਰਸੀ ਨਹੀਂ, ਜਿਹਾ ਕਿ ਕੁੱਕੜ ਦੀ ਲੜਾਈ ਵਿਖੇ ਹੁੰਦੀ ਹੈ, ਕਿਉਂਕਿ ਇਹ ਕੁੱਕੜ ਵਾਕਰ ਆਪੋ ਵਿੱਚੀਂ ਲਹੂ ਲੁਹਾਨ ਨਹੀਂ ਹੁੰਦੇ, ਪਰ ਤਾਂ ਬੀ ਇਹ ਕੰਮ ਤੱਦੀ ਤੇ ਖਾਲੀ ਨਹੀਂ ਇਸ ਕੋਲੋਂ ਬਚਣਾ ਹੀ ਚੰਗਾ ਹੈ॥

_____________

ਹਵਾਸਿਲ

ਵੇਖੋ! ਇਹ ਤਾਰੂ ਪੰਛੀਂ ਹੈ, ਇਸ ਦਿਆਂ ਪੈਰਾਂ ਪੁਰ ਝਿੱਲੀ ਛਾਈ ਹੋਈ ਹੈ। ਵੇਖਣ ਨੂੰ ਤਾਂ ਅਤੀ ਵੱਡਾ ਹੈ, ਸਿਰ ਤੇ ਪੂਛ ਤਕ ਬਾਹਲਾ ਪੰਜਾਂ ਫੁੱਟਾਂ ਤੇ ਕੁਝ ਵਧੀਕ ਹੈ ਪਰ ਉੱਡਣ ਵਿਖੇ ਤ੍ਰਿਖਾ ਹੁੰਦਾ ਹੈ, ਇਸਦਾ ਕਾਰਣ ਇਹ ਹੈ, ਕਿ ਉੱਡਣ ਦੇ ਵੇਲੇ ਖੰਭ ਬਹੁਤ ਖਿੱਲਰ ਜਾਂਦੇ ਹਨ, ਐਥੋਂ ਤਕ ਕਿ ਇਕ ਸਿਰਿਓਂ ਦੂਜੇ ਸਿਰੇ ਤੀਕ ਅੱਠਾਂ ਫੁੱਟਾਂ ਕੋਲੋਂ ਭੀ ਵਧੀਕ ਵਿੱਥ ਹੋ ਜਾਂਦੀ ਹੈ। ਇਨ੍ਹਾਂ ਤਕੜਿਆਂ ਖੰਭਾਂ ਦੀ ਸਹਾਇਤਾ ਨਾਲ ਦੂਰ ਦੂਰ ਦੀ