ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਬਿੱਲੀ ਦੀਆਂ ਅੱਖਾਂ ਕਿਸੇ ਹੋਰ ਹੀ ਤਰਾਂ ਦੀਆਂ ਹਨ,
ਅਨੇਰੇ ਵਿੱਚ ਸਭ ਕੁਝ ਦੇਖਦੀ ਹੈ, ਚੂਹੇ, ਚੂਹੀਆਂ, ਅਤੇ ਹੋਰ
ਜੀਵ, ਜੋ ਦਿਨ ਨੂੰ ਘੱਟ ਨਿੱਕਲਦੇ ਹਨ, ਇਨਾਂ ਹੀ ਨੇਤ੍ਰਾਂ ਦੀ
ਸਹਾਇਤਾ ਨਾਲ ਉਨਾਂ ਦਾ ਸ਼ਿਕਾਰ ਕਰਦੀ ਹੈ, ਜਾਂ ਧੁੱਪ ਵਿਖੇ
ਲੇਟੀ ਹੋਈ ਊਂਘਦੀ ਹੈ, ਤਾਂ ਧੀਮੀ ਧੀਮੀ ਬੋਲੀ ਖੁਰ ਖੁਰ ਨਾਲ
ਕੇਹੀ ਭੋਲੀ ਅਤੇ ਗਰੀਬਣੀ ਜਾਪਦੀ ਹੈ।ਪਰ ਵੇਲੇ ਸਿਰ,ਸ਼ਿਕਾਰ
ਪਕੜਨ ਲਈ ਵਡੀ ਸ਼ੇਰ ਹੈ। ਇਸ ਦੀਆਂ ਨਿੱਕੀਆਂ ਨਿੱਕੀਆਂ
ਦੰਦੀਆਂ ਤਾਂ ਵੋਖੋ ! ਕੇਹੀਆਂ ਪਤਲੀਆਂ ਅਤੇ ਤਿੱਖੀਆਂ ਹਨ। ਪੰਜੇ
ਨੂੰ ਰਤੀ ਹੱਥ ਵਿੱਚ ਫੜੋ, ਕੇਹਾ ਕੂਲਾ ਹੈ, ਇਹੋ ਸਮਝੋਗੇ, ਕਿ
ਇਸ ਵਿਖੇ ਦੁੱਖ ਦੇਣਵਾਲੀ ਕੋਈ ਵਸਤੂ ਨਹੀਂ, ਠਹਰ ਜਾਓ,
ਅਜੇ ਨਾ ਛੱਡਣਾ। ਰਤਾ ਉਕਤਾ ਜਾਏ, ਇਨਾਂ ਹੀ ਕੂਲਿਆਂ
ਲਿਆਂ ਪੰਜਿਆਂ ਵਿੱਚੋਂ ਕੇਹੀਆਂ ਨਸਤਰ ਵਰਗੀਆਂ ਨਹੁੰ-
ਦਰਾਂ ਨਿੱਕਲ ਪੈਂਦੀਆਂ ਹਨ । ਨਹੁੰ ਲੁਕੇ ਰੰਹਦੇ ਹਨ, ਤਾਂ
ਇਸ ਦੇ ਲਈ ਵਡਾ ਆਰਾਮ ਹੈ, ਓਹ ਲੰਮੇ ਅਤੇ ਵਿੰਗੇ ਹਨ,
ਅਤੇ ਨੋਕਾਂ ਤਿੱਖੀਆਂ-ਕਿ ਜੇ ਕੁੱਤੇ ਵਾਕਰ ਨਿੱਕਲੇ ਰੰਹਦੇ,
ਤਾਂ ਟੁਰਨ ਫਿਰਨ ਵਿਖੇ ਬਿੱਲੀ ਨੂੰ ਵਡੀ ਔਖ ਹੁੰਦੀ, ਅਤੇ ਉਹ
ਬੀ ਅਜੇਹੇ ਤਿੱਖੇ ਨਾ ਰੰਹਦੇ । ਹੁਣ ਲੋੜ ਦੇ ਵੇਲੇ ਕੱਢਦੀ ਹੈ,
ਅਤੇ ਜਦ ਚਾਹੁੰਦੀ ਹੈ, ਅੰਦਰ ਵਾੜ ਲੈਂਦੀ ਹੈ; ਫੇਰ ਦੇਖਣ ਨੂੰ