( ੯੬ )
ਸਬਕਤਗੀਨ ਨੂੰ ਚਾਕਰ ਹੋਣ ਦੇ ਵੇਲੇ ਸ਼ਿਕਾਰ ਦੀ
ਚੇਟਕ ਸੀ, ਇੱਕ ਵਾਰ ਜੰਗਲ ਵਿਖੇ ਦੇਖਿਆ, ਕਿ
ਹਰਨੀ ਆਪਣੇ ਬੱਚੇ ਨੂੰ ਨਾਲ ਲਈ ਚਰਦੀ ਫਿਰਦੀ ਹੈ, ਉਸ
ਦੇ ਮਗਰ ਘੋੜਾ ਸਿੱਟਿਆ, ਹਰਨੀ ਤਾਂ ਬਚਕੇ ਨਿਕਲੇ ਗਈ
ਬੱਚਾ ਹੱਥ ਆ ਗਇਆ, ਬੰਨ੍ਹਕੇ ਘੋੜੇ ਦੇ ਹੁੰਨੇ ਪੁਰ ਰੱਖ ਲਿਆ
ਅਤੇ ਨਗਰ ਨੂੰ ਮੁੜਿਆ । ਥੋੜੀ ਦੂਰ ਹੀ ਗਇਆ ਸਾ,
ਕੀ ਦੇਖਦਾ ਹੈ, ਕਿ ਮਾਂ ਮਮਤਾ ਦੀ ਮਾਰੀ ਮਗਰ ਮਗਰ
ਦਨ ਚਾਈ ਚਲੀ ਆਉਂਦੀ ਹੈ, ਅਤੇ ਆਪਣੇ ਬੱਚੇ
ਸਭਿਆਰ ਬਯਾਕੁਲ ਹੈ । ਸੁਬਕਤਗੀਨ ਨੂੰ ਤਰਸ ਆਇਆ
ਬੱਚੇ ਨੂੰ ਛੱਡ ਦਿੱਤਾ। ਹਰ ਬੱਚੇ ਨੂੰ ਨਾਲ ਲੈ ਜੰਗਲ
ਚੱਲੀ, ਸਬਕਤਗੀਨ ਖੜਾ ਵੇਂਹਦਾ ਸੀ ਕਿ ਚਾਰ ਪੈਰ ਤੁਰਦੀ
ਸੀ, ਥੰਮ ਜਾਂਦੀ ਅਤੇ ਭੌਂਕੇ ਉਸ ਦੀ ਵੱਲ ਵੇਂਹਦੀ, ਅਤੇ
ਪਰਤੀਤ ਹੁੰਦਾ ਸਾ, ਜਾਣੋ ਅਸੀਸਾਂ ਦਿੰਦੀ ਹੈ। ਰਾਤ ਨੂੰ ਸੁਪਨੇ
ਵਿੱਚ ਸਬਦ ਸੁਣਿਆ, ਕਿ ਹੇ ਸੁਬਕਤਗੀਨ ! ਇਸ ਵਿੱਚ
ਗੁੰਗੇ ਜਨੌਰ ਉੱਤੇ ਜੋ ਤੈਂ ਤਰਸ ਕੀਤਾ, ਪਰਮੇਸ਼ੁਰ ਦੇ ਦਰ
ਬਾਰ ਵਿਖੇ ਬਹੁਤ ਭਾਇਆ ਹੈ, ਤੇਰੇ ਨਾਉਂ ਉੱਤੇ ਰਾਜ
ਆਗਯਾ ਲਿਖੀ ਗਈ ਹੈ, ਦੇਖ ! ਪਰਮੇਸੁਰ ਦਿਆਂ ਜੀਆਂ
ਇਸੇ ਪ੍ਰਕਾਰ ਦਯਾ ਕੀਤਾ ਕਰੀਂ ।।