ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਨਾ ਭੁਲਾਇਆ, ਅਤੇ ਬਾਰ ਬਾਰ ਚੜ੍ਹਾਈ ਕੀਤੀ, ਇਸ
ਦੋ ਕਾਰਣ ਸੇ, ਪਹਲਾ ਇਹ, ਕਿ ਹਿੰਦੂਆਂ ਵਿਖੇ ਮਹੰਮਦ
ਮਤ ਫੈਲਾਏ, ਦੂਜਾ ਇਹ, ਕਿ ਹਿੰਦੁਸਤਾਨ ਦਾ ਧਨ ਅਤੇ
ਸੰਪਦਾ ਸਮੇਟਕੇ ਲੈ ਜਾਏ। ਹਰ ਵੇਲੇ ਇੱਥੇ ਧਨ ਦਾ ਪਰੋਸ
ਪਰੋਸਿਆ ਦਿੱਸਦਾ ਸਾ, ਜਾਂ ਸਮਯ ਦੇਖਿਆ, ਇਧਿਰ ਹੀ
ਆਇਆ, ਰੋਕ ਰੁਪਏ, ਜੁਆਹਰ, ਗਹਣੇ, ਭਾਰੇ ਭਾਰੇ ਬਸਤ੍ਰ
ਹਾਥੀ ਘੋੜੇ ਲੁੱਟ ਪੁੱਟਕੇ ਲੈ ਗਇਆ ।।
ਇਸ ਨੈ ਹਿੰਦੁਸਤਾਨ ਪੁਰ ਸੋਲਾਂ ਸਤਾਰਾਂ ਵਾਰ ਧਾਵੇ ਕੀਤੇ
ਪਰ ਬਾਰਾਂ ਬਹੁਤ ਪਰਸਿੱਧ ਹਨ, ਵਡਾ ਜੰਗੀ ਧਾਵਾ ਸੋਮ
ਨਾਥ ਪਰ ਸਾ, ਇਹ ਨਗਰ ਸਮੁੰਦਰ ਦੇ ਕੰਢੇ ਵਸਦਾ ਸੀ
ਵਡਾ ਗਹਮਾ-ਗਹਿਮ, ਧਨ ਨਾਲ ਭਰਪੂਰ, ਉੱਚੇ ਕੋਟ
ਹੇਠਾਂ ਪਾਣੀ ਠਾਠਾਂ ਮਾਰਦਾ ਸੀ, ਅਤੇ ਉੱਚੀਆਂ ਉੱਚੀਆਂ
ਧੂਰਕੋਟਾਂ ਨਾਲ ਟੱਕਰ ਖਾਕੇ ਠਾਠਾਂ ਮਾਰਦਾ ਸਾ, ਗਡ
ਅੰਦਰ ਸੈਂਕੜਿਆਂ ਵਰਿਆਂ ਦਾ ਇੱਕ ਵਡਾ ਅਚਰਜ ਸੁੰਦ
ਅਤੇ ਵਡਾ ਲੰਮਾ ਚੌੜਾ ਮੰਦਿਰ ਸਾ, ਉਸ ਦੀ ਛੱਤ ਨੂੰ ਛਿਞੰ
ਕੌਲਿਆਂ ਨੈ ਬੰਮਿਆ ਹੋਇਆ ਸਾ, ਜੋ ਰੰਗ ਬਰੰਗੇ
ਅਤੇ ਜੁਆਹਰਾਂ ਦੀਆਂ ਵੇਲਾਂ ਬੂੱਟਿਆਂ ਨਾਲ ਜੁੜੇ ਹੋਏ
ਇਹੋ ਸੋਮਨਾਥ ਜੀ ਦਾ ਮੰਦਿਰ ਸਾ, ਉਸ ਵਿਖੇ ਰਾਤ