ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਇੱਕ ਦੀਵਾ ਜਗਦਾ ਸਾ, ਉਸ ਦੀ ਲੋ ਰਤਨਾਂ ਪੁਰ ਪੈਂਦੀ
ਸੀ, ਉਨਾਂ ਦੀ ਝਲਕ ਨਾਲ ਸਾਰਾ ਮੰਦਿਰ ਜਗਮਗ ਜਗ-
ਮਗ ਕਰਦਾ ਸਾ, ਸੋਨੇ ਦੇ ਇੱਕ ਭਾਰੇ ਜੇਹੇ ਸੰਗੁਲ ਵਿਖੇ
ਘੰਟੇ ਲਮਕਦੇ ਸੇ, ਪੂਜਾ ਦੇ ਵੇਲੇ ਉਸ ਨੂੰ ਹਿਲਾਉਂਦੇ ਸੈ,
ਕਿ ਸਬਨਾਂ ਨੂੰ ਖਬਰ ਹੋ ਜਾਏ, ਦੋ ਸਹਸ੍ਰ ਬ੍ਰਾਹਮਣ ਪੁਜਾਰੀ
ਸੇ, ਪੰਜ ਸੌ ਤ੍ਰੀਮਤਾ, ਤ੍ਰੈ ਸੌ ਪੁਰੁਖ ਗਾਉਣ ਬਜਾਉਣਵਾਲੇ ਸੇ,
ਤ੍ਰੈ ਸੌ ਨਾਈ ਸੇ, ਜੋ ਯਾਤ੍ਰੀਆਂ ਦੇ ਭੱਦਣ ਕੀਤਾ ਕਰਦੇ ਸੇ,
ਗ੍ਰਹਣ ਦੇ ਵੇਲੇ ਦੋ ਲੱਖਾਂ ਤੇ ਵਧੀਕ ਯਾਤ੍ਰੀ ਇਕੱਠੇ ਹੋ ਜਾਂਦੇ
ਸੇ, ਰਾਜਿਆਂ ਨੈ ਜੋ ਪਿੰਡ ਮੰਦਿਰ ਦੇ ਨਾਲ ਕਰ ਦਿੱਤੇ ਸਨ
ਸੋ ਦੋ ਹਜਾਰ ਦੇ ਲਗ-ਭਗ ਸੇ, ਰਾਜੇ, ਮਹਾਰਾਜੇ, ਆਪਣੀਆਂ
ਪੱਤ੍ਰੀਆਂ ਟਹਲ ਲਈ ਭੇਜਦੇ ਸਨ, ਅਤੇ ਭੂਖਣ, ਰਤਣ,
ਭਾਰੇ ਬਸਤ੍ਰ ਚੜ੍ਹਾਵਾ ਚਾੜ੍ਹਾਉਂਦੇ ਸੇ, ਸੋ ਮੰਦਿਰ ਵਿਖੇ
ਧਨ ਸਾ, ਕਿ ਜਿਸ ਦੀ ਕਾਈ ਗਿਣਤੀ ਮਿਣਤੀ
ਸੀ ।।
ਮਹਮੂਦ ਨੈ ਸੂਰਮੇ ਸਵਾਰ, ਅਤੇ ਡਾਢੇ ਵਰਿਆਮ ਚੁਗਕੇ
ਕ ਸੈਨਾ ਬਣਾਈ, ਅਤੇ ਚੱਲ ਪਿਆ, ਹਜ਼ਾਰਾਂ ਮੁਸਲਮਾਨ
ਨਾਲ ਚੱਲੇ, ਜੋ ਨਿਰਾ ਦੀਨ ਦੇ ਨਾਉਂ ਉੱਤੇ ਤਲਵਾਰਾਂ
ਕਦੇ ਸੇ, ਅਤੇ ਆਪਣੇ ਮਜ਼ਹਬ ਦੇ ਕੰਮ ਵਿੱਚ ਆਪਣੀਆਂ