( ੧੦੫ )
ਵਡਾ ਘੋਰ ਜੁੱਧ ਮਚਿਆ, ਓੜਕ ਨੂੰ ਮਹਮੂਦ ਦਾ ਪ੍ਰਤਾਪ
ਆਪਣਾ ਕੰਮ ਕੱਢ ਗਿਆ, ਹਿੰਦੂ ਭੱਜੇ, ਅਤੇ ਮੁਸਲਮਾਨਾਂ
ਦੀ ਜਯ ਹੋਈ, ਰਣ ਨੂੰ ਸੱਖਣਾ ਵੇਖਕੇ ਗੜ੍ਹਵਾਲਿਆਂ ਦਾ
ਬੀ ਲੱਕ ਟੁੱਟ ਗਿਆ, ਗੜ੍ਹ ਦੇ ਦੂਜੇ ਪਾਸੇ ਸਮੁੰਦ੍ਰ ਵਿਖੇ
ਬੇੜੀਆਂ ਲਿਆ ਰੱਖੀਆਂ ਸਨ, ਉਨ੍ਹਾਂ ਵਿੱਚ ਬੈਠੇ ਅਤੇ ਲੰਗਰ
ਚੁੱਕ ਭੱਜੇ, ਨਗਰ, ਗੜ੍ਹ , ਮੰਦਿਰ ਅਤੇ ਸਾਰਾ ਧਨ ਮਹਮੂਦ
ਦੇ ਹੱਥ ਆਇਆ ।।
ਮਹਮੂਦ ਨੈ ਭਾਵੇਂ ਹਿੰਦੁਸਤਾਨ ਵਿੱਚ ਦੂਰ ਦੂਰ ਦੇ ਨਗਰ
ਮਾਰੇ, ਪਰ ਇੱਥੇ ਰਹਿਣ ਦਾ ਮਨ ਨਾ ਕੀਤਾ, ਅਤੇ ਆਪਣੀ
ਵੱਲੋਂ ਹਾਕਿਮ ਬੀ ਲਾਹੌਰ ਹੀ ਵਿੱਚ ਬਿਠਲਾਇਆ। ਹਿੰਦੁਸ-
ਤਾਨ ਦੀ ਲੁੱਟ ਖੋਹ ਨਾਲ ਉਜਾੜ ਪਹਾੜੀ ਦੇਸ. ਵਿਖੇ
ਗਜਨੀ ਸ਼ਹਰ ਅਜੇਹਾ ਵਸਾਇਆ, ਕਿ ਜਾਦੂ ਦਾ ਰੂਪ
ਦੱਸਦਾ ਸਾ, ਦੇਸ ਦੇਸ ਦੇ ਲੋਕ ਹਰ ਕਾਰ ਵਿਖੇ ਪੂਰੇ ਉੱਥੇ
ਵਿਦਯਮਾਨ ਸੇ, ਇੱਕ ਕੋਟ ਬਣਾਇਆ, ਗੜ੍ਹ ਫੀਰੋਜਾ ਉਸ
ਨਾਉਂ ਰੱਖਿਆ, ਉਸ ਦੇ ਚੀੱਨੀ ਕੰਮ ਦੇ ਅੱਗੇ ਜੁਆਹਰਾਂ
ਰੰਗ ਬੀ ਫਿੱਕਾ ਪਰਤੀਤ ਹੁੰਦਾ ਸਾ, ਉਸ ਵਿਖੇ ਰਾਜ
ਕੇ ਦਿਰ ਅਤੇਦਰ ਬਾਰ ਦੇ ਸ਼ਾਨ *ਪ੍ਰਸਤਾਨ ਦਿੱਸਦੇ ਸਨ।
ਮਿਆ ਮਸਜਿਦ ਅਜੇਹੀ ਬਣੁਵਾਈ ਕਿ ਉਸ ਦੀ ਸਜਾ-