ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦੬)
ਉਟ ਅਤੇ ਸੁੰਦਰਤਾ ਦੇ ਕਾਰਣ ਸਾਰੇ ਲੋਕ ਉਸਨੂੰ
ਫ਼ਲਕ ਅਰਥਾਤ ਸੁਰਗ ਦੀ ਰਾਣੀ ਕੰਹਦੇ ਸਨ, ਉਸਨੂੰ
ਇੱਕ ਪਾਸੇ ਇੱਕ ਪਾਠਸ਼ਾਲਾ ਅਜੇਹੀ ਹੀ ਖੁੱਲੀ ਅਤੇ
ਰਜ ਸੁੰਦਰ ਬਣੁਵਾਈ, ਉਸ ਦੀ ਪੁਸਤਕਾਲਯ ਨੂੰ ਦੂਰ
ਅਤੇ ਵਡਮੁੱਲੀਆਂ ਪੋਥੀਆਂ ਨਾਲ ਭਰਿਆ, ਵਿਦਵਾਨ
ਗੁਣੀ ਲੋਕ ਵਿੱਦਯਾ ਦੇ ਪ੍ਰਕਾਸ਼ ਨੂੰ ਫੈਲਾਉਣ ਲਈ ਬਿਠਾਏ
ਸੁਲਤਾਨ ਦੀ ਚੇਟਕ ਨਾਲ ਸਬਨਾਂ ਨੂੰ ਘਰਾਂ ਦੇ ਉਸਾਰ
ਅਤੇ ਸਿੰਗਾਰਨ ਦੀ ਰੀਝ ਹੋ ਗਈ, ਥੋੜਿਆਂ ਹੀ ਦਿਨਾਂ ਵਿਚ
ਵਡੀਆਂ ਵਡੀਆਂ ਸੁੰਦਰ ਹਵੇਲੀਆਂ ਬਣ ਗਈਆਂ,
ਮਸੀਤਾਂ, ਪਾਠਸ਼ਾਲਾਂ, ਸਰਾਵਾਂ, ਅਤੇ ਖਾਨਗਾਹਾਂ ਉੱਸਰ
ਗਈਆਂ, ਘਰ ਘਰ ਸਰਦਾਰੀ ਸੀ, ਅਤੇ ਧਨ ਦਾ ਪ੍ਰਵਾਹ
ਵਗਿਆ । ਇਸ ਦੇ ਰਾਜ ਵਿਖੇ ਗਜਨੀ ਨੂੰ ਵੇਖਕੇ ਹਿੰਦੁਸ
ਤਾਨ ਚੇਤੇ ਆਉਂਦਾ ਸਾ, ਕਿੰਉਕਿ ਜੋ ਕੰਗਾਲ ਸਾ, ਉਸ
ਘਰ ਵਿਖੇ ਬੀ ਤ੍ਰੈ ਚਾਰ ਦਾਸੀਆਂ, ਦਾਸ ਹਿੰਦੁਸਤਾਨੀ
ਵਿਖਾਲੀ ਦਿੰਦੇ ਸਨ, ਅਤੇ ਏਹੋ ਲੋਕ ਗਲੀਆਂ ਮਹੱਲਿਆਂ
ਵਿੱਚ ਫਿਰਦੇ ਦਿਖਾਈ ਦਿੰਦੇ ਸੇ। ਗਜਨੀ ਦਿਆਂ ਬ
ਵਿੱਚ ਇੱਕ ਇੱਕ ਬੰਦਾ ਰੱਬ ਦਾ ਦੋ ਦੋ ਰੁਪਈਆਂ ਨੂੰ
ਗਇਆ ॥