ਮਹਮੂਦ ਧਨ ਨੂੰ ਅਜੇਹਾ ਪਿਆਰਾ ਜਾਣਦਾ ਸਾਂ, ਕਿ
ਹਰ ਪੁਸਤਕ ਵਿਖੇ ਉਸ ਦੀ ਨਿੰਦਾ ਹੈ। ਓੜਕ ਦੀ ਅਵਸਥਾ
ਵਿੱਚ ਸੁਣਿਆ, ਕਿ ਇੱਕ ਜਣਾ ਅਤਿ ਹੀ ਧਨੀ ਹੈ, ਉਸਨੂੰ
ਪਕੜੁਵਾ ਮੰਗਾਇਆ। ਉਹ ਵਿਚਾਰਾ ਆਇਆ, ਸਾਮ੍ਹਣੇ
ਹੋਇਆ, ਤਾਂ ਮਹਮੂਦ ਨੈ ਕਿਹਾ ਅਸਾਂ ਸੁਣਿਆ ਹੈ, ਕਿ ਤੂੰ
ਅਧਰਮੀ ਅਤੇ ਦੁਰਾਚਾਰੀ ਹੈਂ। ਉਸ ਨੈ ਬਿਨਤੀ ਕੀਤੀ, ਕਿ
ਇਹ ਦਾਸ ਇਸ ਅਪਰਾਧ ਤੇ ਸਰਪਰ ਸੁੱਧ ਹੈ, ਹਾਂ ਇਹ
ਦੋਖ ਹੈ, ਜੋ ਧਨ ਬਹੁਤ ਹੈ, ਆਪ ਇਹ ਸਬ ਲਓ, ਪਰ ਮੈਨੂੰ
ਕਲੰਕੀ ਨਾ ਕਰੋ । ਮਹਮੂਦ ਨੈ ਉਸਦਾ ਧਨ ਅਤੇ ਮਾਲ
ਸਰਕਾਰੀ ਖਜਾਨੇ ਵਿਖੇ ਰਖੁਵਾ ਦਿੱਤਾ, ਅਤੇ ਲਿਖ ਦਿੱਤਾ ਕਿ
ਬੋ ਮਨੁੱਖ ਵਡਾ ਧਰਮਾਤਮਾ ਹੈ ॥
ਇਨਾਂ ਲੱਛਣਾਂ ਪੁਰ ਬੀ ਕਦੇ ਕਦੇ ਬਾਦਸ਼ਾਹੀ ਦਿਲੇਰੀ
ਲਦਾ ਸੀ, ਜਿਹਾਕਿ ਇੱਕ ਗੜ੍ਹੀ ਬਿਲੋਚਾਂ ਨੇ ਲੈ ਲਈ,
ਉਸ ਵਿਖੇ ਬੈਠਕੇ ਬਟ ਮਾਰਣ ਲੱਗੇ । ਇਕੇਰਾਂ ਇੱਕ ਸੰਗ
ਦਿਆ, ਅਤੇ ਉਸ ਵਿਖੇ ਇੱਕ ਗਭਰੂ ਜੁਆਨ ਫੱਟਿਆ
ਇਆ, ਉਸ ਦੀ ਬੁੱਢੀ ਮਾਂ ਰੋਂਦੀ ਕੁਰਲਾਉਂਦੀ ਮਹਮੂਦ ਦੇ
ਬਾਰ ਵਿਖੇ ਆਈ, ਅਤੇ ਪੁਕਾਰ ਕਰਨ ਲੱਗੀ। ਮਹਮੂਦ
ਕਿਹਾ, ਕਿ ਮੈਂ ਕੀ ਕਰਾਂ ? ਅਜੇਹਿਆਂ ਦੂਰ ਦੂਰ ਦਿਆਂ
ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/112
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ