( ੧੦੯ )
ਸਮਝ ਗਇਆ, ਅਤੇ ਉਧਿਰ ਦਾ ਧਯਾਨ ਛੱਡ ਦਿੱਤਾ॥
ਇਸ ਨੈ ਬਾਹਲਿਆਂ ਵਿਦਵਾਨਾਂ ਅਤੇ ਗੁਣੀਆਂ ਨੂੰ ਗਜਨੀ
ਵਿਖੇ ਵਸਾਇਆ, ਛੰਦ ਅਤੇ ਕਾਵਯ ਦੀ ਬਹੁਤ ਚਾਹ ਰੱਖਦਾ
ਸਾ, ਪਰ ਫਿਰਦੌਸੀ ਲਈ ਜੋ ਕੁਝ ਕੀਤਾ, ਉਸ ਤੇ ਗੁਣ-
ਗਾਹਕੀ ਦੇ ਨਾਉਂ ਨੂੰ ਕਲੰਕ ਲੀਤਾ। ਕੰਹਦੇ ਹਨ, ਕਿ ਜਿਸ
ਵੇਲੇ ਉਸ ਨੂੰ ਸ਼ਾਹਨਾਮੇ ਦੇ ਰਚਨ ਦੀ ਆਗਯਾ ਦਿੱਤੀ,
ਤਾਂ ਛੰਦ ਪਰਤੀ ਮੁਹਰ ਦੇਣ ਦੀ ਪ੍ਰਤਿਗਯਾ ਕੀਤੀ। ਉਹ
ਵਿਚਾਰਾ ਲਿਖਦਾ ਲਿਖਦਾ ਬੁੱਢਾ ਹੋ ਗਇਆ, ਜਾਂ ਤੀਹਾਂ
ਵਰ੍ਹਿਆਂ ਮਗਰੋਂ ਸੱਠ ਹਜਾਰ ਛੰਦਾਂ ਦੀ ਪੁਸਤਕ ਲਿਖਕੇ
ਸਾਮ੍ਹਣੇ ਕੀਤੀ, ਤਾਂ ਮੋਹਰ ਦੀ ਥਾਂ ਰੁਪਈਆ ਦੇਣਾ ਚਾਹਿਆ।
ਫਿਰਦੌਸੀ ਨੂੰ ਆਪਣੀ ਮਿਹਨਤ ਦੇ ਨਾਸ ਹੋਣ ਦਾ ਵਡਾ
ਕਲੇਸ ਹੋਇਆ, ਮਹਮੂਦ ਦੀ ਨਿੰਦਾ ਲਿਖਕੇ ਮਨ ਦੀ ਕੁਝਕ
ਹਵਾੜ ਕੱਢੀ, ਅਤੇ ਉੱਥੋਂ ਦੌੜ ਗਇਆ । ਥੋੜਿਆਂ ਦਿਨਾਂ
ਮਗਰੋਂ ਦਰਬਾਰ ਵਿਖੇ ਕਿਸੇ ਨੈ ਉਸ ਦਾ ਛੰਦ ਠੀਕ ਵੇਲੇ
ਸਿਰ ਪੜ੍ਹਿਆ। ਮਹਮੂਦ ਦੇ ਕਲੇਜੇ ਪੁਰ ਤੀਰ ਲੱਗਿਆ,
ਅਤੇ ਅਰਮਾਨ ਆਇਆ, ਉਸੇ ਵੇਲੇ ਆਯਾ ਦਿੱਤੀ, ਕਿ
ਲੇਖੇ ਨਾਲ ਜੋ ਹੋਏ, ਰੋਕ ਰੁਪਏ ਉਸ ਨੂੰ ਭੇਜ ਦੇਓ। ਅਰ-
ਮਾਨ ਇਹ ਹੈ, ਕਿ ਜਾਂ ਮਹਮੂਦ ਦੇ ਨੌਕਰ ਏਹ ਰੁਪਏ ਲੈਕੇ