(੧੧੦)
ਉਸ ਦੇ ਨਗਰ ਦੇ ਦੁਆਰ ਪੁਰ ਪੁੱਜੇ, ਅੱਗੇ ਇੱਕ ਨੜੋਆ
ਚਲਿਆ ਆਉਂਦਾ ਸਾ, ਪੁੱਛਣ ਤੇ ਮਲੂਮ ਹੋਇਆ, ਕਿ ਫਿਰ
ਦੌਸੀ ਮਰ ਗਇਆ, ਇਹ ਉਸੇ ਦੀ ਲੋਥ ਹੈ॥
ਹੁਣ ਉਹ ਦਿਨ ਆ ਗਇਆ, ਕਿ ਇਸ ਪ੍ਰਤਾਪਵਾਨ
ਸੁਲਤਾਨ ਨੂੰ ਜਗਤ ਤੇ ਵੱਖਰਾ ਹੋਣਾ ਪਿਆ, ਉਸੇ ਵੇਲੇ
ਅੱਖਾਂ ਖੁਲ ਗਈਆਂ, ਕਿ ਜੋ ਸੰਪਦਾ ਹਜਾਰਾਂ ਟੱਬਰਾਂ ਨੂੰ
ਉਜਾੜਕੇ ਸਮੇਟੀ ਸੀ, ਸਾਰੀ ਇੱਥੇ ਹੀ ਛੱਡਣੀ ਪਏਗੀ
ਹਾਇ ! ਕੇਹਾ ਪ੍ਰਤਾਪਵਾਨ ਪੁਰਖ ਹੋਇ, ਜੋ ਜਗਤ ਵਿਖੇ
ਰਹਕੇ, ਜਗਤ ਦੀ ਸੰਪਦਾ ਨਾਲ ਨੇਹੁ ਲਾਉਂਦਾ ਹੈ, ਉਸ ਨੂੰ
ਕੇਹੇ ਦੁੱਖ ਨਾਲ ਉਸ ਕੋਲੋਂ ਵਿਛੜਨਾ ਪੈਂਦਾ ਹੈ। ਤਰੇਹਠਾਂ
ਵਰ੍ਹਿਆਂ ਦੀ ਉਮਰ ਸੀ, ਜੋ ਡਾਢਾ ਮਾਂਦਾ ਹੋਇਆ, ਜਿਉਣ
ਦੀ ਆਸ ਨਾ ਰਹੀ, ਤਾਂ ਦਰੋਗਿਆਂ ਅਤੇ ਖਜਾਨਚੀਆ ਨੂੰ
ਆਰਯਾ ਦਿੱਤੀ, ਕਿ ਰੁਪਯਾ ਅਤੇ ਮੋਹਰਾਂ ਦੀਆਂ ਬੋਰੀਆਂ
ਗਹਣੇ ਅਤੇ ਰਤਨ ਜੁਆਹਰ, ਭਾਰੇ ਭਾਰੇ ਬਸਤਰ, ਬਾਦ-
ਸ਼ਾਹੀ ਪੁਸ਼ਾਕਾਂ, ਅਤੇ ਜੋ ਜੋ ਸਮਯ ਦੇ ਅਚਰਜ ਪਦਾਰਥ ਸੈ
ਇਕੱਠੇ ਕੀਤੇ ਹਨ, ਮੇਰਿਆਂ ਨੇਤ੍ਰਾਂ ਦੇ ਸਾਮ੍ਹਣੇ ਲਿਆਓ
ਉਨ੍ਹਾਂ ਨੈ ਮਹਲ ਦੇ ਵੇਹੜੇ ਨੂੰ ਸਜਾਕੇ ਅਜਾਇਬ-ਘਰ ਬਾਰ
ਦਿੱਤਾ, ਖਜਾਨਚੀ ਇੱਕ ਇੱਕ ਵਸਤੁ ਵਿਖਾਲਦਾ ਸਾ, ਉਸ