ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਅਰਮਾਨ ਨਾਲ ਵੇਖਦਾ ਸੀ, ਅਤੇ ਭੁੱਭਾਂ ਮਾਰ ਮਾਰ ਰੋਂਦਾ
ਸਾ। ਦੂਜੇ ਦਿਨ ਆਗਯਾ ਦਿੱਤੀ ਕਿ ਚੁਗਾਨ ਵਿਖੇ ਮੇਰਿਆਂ
ਆਪਣਿਆਂ ਸਾਰਿਆਂ ਹਾਥੀਆਂ ਘੋੜਿਆਂ, ਅਤੇ ਊਟਾਂ ਨੂੰ ਸਾਜ,
ਹਾਰ ਹਮੇਲਾਂ ਨਾਲ ਸਿੰਗਾਰਕੇ ਲੈ ਆਓ। ਮਹਮੂਦ ਪਾਲਕੀ
ਵਿਖੇ ਲੇਟਕੇ ਆਇਆ, ਅਤੇ ਚਿਰ ਤਕ ਵੇਂਹਦਾ ਰਿਹਾ, ਫੇਰ
ਰੋਂਦਾ ਕੁਰਲਾਉਂਦਾ ਮਹਲਾਂ ਨੂੰ ਚਲਿਆ ਗਇਆ। ਵੱਡੇ ਵੱਡੇ
ਬਹਾਦੁਰ ਸਰਦਾਰ ਅਤੇ ਜਾਨ-ਵਾਰਨਹਾਰ, ਜੋ ਜਾੱਨਾਂ ਹੀਲਕੇ
ਲੜਾਈ ਵਿਖੇ ਉਸ ਦੇ ਨਾਲ ਹੀ ਰੰਹਦੇ ਸੇ, ਇਸ ਵੇਲੇ ਰਤੀ ਭਰ
ਸੰਗ ਨਹੀਂ ਕਰ ਸਕਦੇ ਸੇ, ਓੜਕ ਨੂੰ ਜਿੱਕੁਰ ਸੱਖਣੇ ਹੱਥ
ਆਇਆ ਸਾ, ਉਸੇ ਪ੍ਰਕਾਰ ਸੱਖਣੀ ਹੱਥੀਂ ਜਗਤ ਤੇ ਵਿਦਿਆ
ਹੋਇਆ ।।

ਜ਼ਹੀਰੁੱਦੀਨ ਬਾਬਰ ਬਾਦਸ਼ਾਹ

ਦੀ ਵਾਰਤਾ॥

ਮਹਮੂਦ ਦੇ ਮਰਦੇ ਸਾਰ ਉਸ ਦੇ ਵੰਸ ਵਿਖੇ ਘਾੱਟਾ ਹੋਣ
ਲੱਗਾ, ਅਤੇ ਓੜਕ ਨੂੰ ਗਜਨੀ ਅਤੇ ਪੰਜਾਬ ਬੀ ਹੱਥੋਂ
ਜਾਂਦਾ ਰਿਹਾ, ਫੇਰ ਮੁਸਲਮਾਨਾਂ ਦੇ ਹੋਰ ਬਾਦਸ਼ਾਹ ਹੋਏ, ਉਨ੍ਹਾਂ