( ੧੧੩ )
ਚਲਿਆ ਜਾਂਦਾ ਹੈ, ਅਤੇ ਲੁਕਣ ਨੂੰ ਬਾਂਉਂ ਨਹੀਂ ਲੱਭਦਾ,
ਬਾਈਆਂ ਵਰਿਆਂ ਤਕ ਉਧਿਰਲਿਆਂ ਦੇਸਾਂ ਵਿਖੇ ਤਲਵਾਰਾਂ
ਚਲਾਈਆਂ, ਪਰ ਪ੍ਰਤਾਪ ਨੈ ਪੱਲਾ ਨਾ ਫੜਾਇਆ, ਓਕੜ
ਨੂੰ ਹਿੰਦੁਸਤਾਨ ਦਾ ਧਯਾਨ ਆਇਆ, ਇਸ ਪੁਰ ਇਹ ਦਾਵਾ
ਕੀਤਾ, ਕਿ ਮੇਰਿਆਂ ਵੱਡਿਆਂ ਦਾ ਮੌਰੂਸੀ ਦੇਸ ਹੈ, ਅਰਥਾਤ
ਮਮੀਰ ਤੈਮੂਰ ਨੇ ਇਸ ਨੂੰ ਤਲਵਾਰ ਦੇ ਬਲ ਨਾਲ ਲਿੱਤਾ
। ਸੁਲਤਾਨ ਇਬਰਾਹੀਮ, ਜੋ ਤਦੋਂ ਦਿੱਲੀ ਵਿਖੇ ਰਾਜ
ਕਰਦਾ ਸਾ, ਵਡਾ ਬੇਤਰਸ, ਵੇਸਲਾ, ਅਤੇ ਅਚਿੰਤ ਸਾ, ਉਸ
ਕੋਲੋਂ ਰਾਜ ਥੰਮਿਆਂ ਨਹੀਂ ਜਾਂਦਾ ਸਾ, ਦਰਬਾਰ ਦਿਆਂ
ਈਆਂ ਅਮੀਰਾਂ ਨੈ ਬਾਬਰ ਨੂੰ ਬੁਲਾ ਭੇਜਿਆ। ਬਾਬਰ
ਆਪ ਬੀ ਅਜੇਹੇ ਵੇਲੇ ਦੀ ਤਾਕ ਵਿਖੇ ਸਾ, ਫੌਜ ਲੈਕੇ ਤੁਰ
ਪਿਆ, ਓੜਕ ਨੂੰ ਲੜਦਾ ਭਿੜਦਾ, ਪਾਣੀਪੱਤ ਦੇ ਚੁਗਾਨ
ਵਿਚ ਆਇਆ, ਅਤੇ ਡੇਰੇ ਲਾ ਦਿੱਤੇ। ਇਥਰਾਹੀਮ ਇੱਕ
ਖ ਤੇ ਵਧੀਕ ਲਸ਼ਕਰ ਅਤੇ ਹਜਾਰ ਜੰਗੀ ਹਾੱਥੀ ਲੈਕੇ
ਲੀਓਂ ਨਿੱਕਲਿਆ। ਬਾਬਰ ਨਿਰਾ ਬਾਰਾਂ ਹਜਾਰ ਲਸਕਰ
ਕੇ ਆਇਆ ਸਾ, ਓਹੋ ਲੈਕੇ ਸਾਮਣੇ ਹੋਇਆ, ਹਾਂ, ਇਸ
ਨਾਲ ਤੋਪਖ਼ਾਨਾ ਸਾ, ਕਿ ਇਹ ਠਾਠ ਹੁਣ ਤਕ ਹਿੰਦੁਸ-
ਤਾਨ ਦਿਆਂ ਖੇਤਾਂ ਵਿਖੇ ਨਾ ਬੱਝਾ ਸਾ, ਸੋ ਸਵੇਰ ਦਾ ਵੇਲਾ