ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਕਿੱਕੁਰ ਹੌਲੀ ਹੌਲੀ ਰੱਖਦੀ ਹੈ, ਪੈਰਾਂ ਦੀ ਪੈਛੜ ਤਕ ਨਹੀਂ,
ਉਹ ਟਹਣੀ ਦੇ ਓਹਲੇ,ਛਹ ਲਾਈ ਬੈਠੀ ਹੈ,ਇਹ ਭੈੜਾ ਕੇਹਾ
ਭੋਲਾ ਭਾਲਾ ਪੰਛੀ ਹੈ!ਦੇਖੋ,ਸ਼ਿਕਾਰ ਹੁਣ ਉਸਦੇ ਟੇਟੇ ਪੁਰ
ਆ ਚੜਿਆ ਹੈ!ਉਹ ਬਿੱਲੀ ਹੁਣ ਲਪਕੀ ! ਇੱਕੋ ਛਲਾਂਗ
ਵਿੱਚ ਜਾ ਪਕੜਿਆ! ਹਾਇ ਹਾਇ! ਵਿਚਾਰਾ ਕੇ ਤੜਫਦਾ
ਹੈ, ਬਿੱਲੀ ਦੀ ਨੁਹਾਰ ਦੇਖਣਾ, ਕੇਹੀ ਤੀਉੜੀ ਵੱਟੀ ਹੋਈ ਹੈ!
ਕੇਹੇ ਨੇੜ ਪਲਟੇ ਹੋਏ ਹਨ! ਚੂਹੇ ਨੂੰ ਸ਼ਿਕਾਰ ਕਰਦੀ ਹੈ,ਤਾਂ
ਫੜਦੇ ਸਾਰ ਹੀ ਨਹੀਂ ਮਾਰਦੀ, ਥੋੜਾ ਚਿਰ ਖੇਡਦੀ ਹੈ,ਜਾਪਦਾ
ਹੈ, ਇਸ ਬੇ ਵਸ ਨੂੰ ਔਖਾ ਕਰਕੇ ਰਾਜ਼ੀ ਹੁੰਦੀ ਹੈ, ਪਹਲਾਂ
ਉਸਨੂੰ ਮੂੰਹ ਵਿੱਚੋਂ ਛੱਡ ਦਿੰਦੀ ਹੈ, ਵਿਚਾਰਾ ਥੋੜੀ ਦੂਰ ਨੱਸ
ਜਾਂਦਾ ਹੈ, ਫੇਰ ਲਪਕਦੀ ਹੈ, ਝੱਟ ਦੌੜਕੇ ਫੜ ਲੈਂਦੀ ਹੈ,
ਗੱਲ ਕੀ, ਇਸੇ ਤਰਾਂ ਥੋੜਾ ਚਿਰ ਉਸ ਨਾਲ ਕਲੋਲ ਕਰਦੀ
ਹੈ, ਓੜਕ ਨੂੰ ਕੁਝ ਡਰ ਡਰਕੇ, ਕੁਝ ਥੱਕ ਬੁੱਕਕੇ ਉਹ ਵਿਚ
ਮਰ ਜਾਂਦਾ ਹੈ ॥
ਬਿੱਲੀ ਦੇ ਬੱਚੇ ਬਾਹਲੇ ਤਿੰਨਾਂ ਤੇ ਲੈ ਛਿਆਂ ਤਕ ਹੁੰਦੇ ਹਨ,
ਆਂ ਇੰਨਾਂ ਤਕ ਉਨਾਂ ਦੀਆਂ ਅੱਖੀਆਂ ਬੰਦ ਰੰਹਦੀਆਂ ਹਨ।
ਦ ਤਕ ਏਹ ਤੁਰ ਫਿਰ ਨਹੀਂ ਸਕਦੇ ਮੂੰਹ ਵਿੱਚ ਫੜ ਇਧਿਰ
ਸਰ ਫਿਰਾਉਣ ਲੈ ਜਾਂਦੀ ਹੈ । ਇਹ ਆਪਣਿਆਂ ਬੱਚਿਆਂ