ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਧੰਨ ਦਿੱਤਾ ਅਤੇ ਕਿਹਾ, ਕਿ ਹੁਣ ਤੂੰ ਇੱਥੋਂ ਚਲਿਆ ਜਾਂਹ ।।
ਬਾਬਰ ਵਡਾ ਉੱਦਮੀ, ਅਤੇ ਹਰ ਕਿਸੇ ਦੇ ਕੀਤੇ ਦਾ ਮੁੱਲ
ਪਾਉਂਦਾ ਸਾ, ਕੀ ਭਾਈਚਾਰਾ, ਕੀ ਨੌਕਰ ਚਾਕਰ, ਜਦ ਉਹ
ਤੋਂ ਮੂੰਹ ਮੋੜ ਜਾਂਦੇ, ਅਤੇ ਸ਼ਰਮਿੰਦੇ ਹੋਕੇ ਆਉਂਦੇ, ਤਾਂ ਓਵੇਂ
ਅਪਰਾਧ ਛਮਾ ਕਰ ਦਿੰਦਾ, ਸਿੱਧਾ ਪੱਧਰਾ ਤੁਰਕ ਸਾ, ਅੰਦਰੋਂ
ਬਾਹਰੋਂ ਹਰ ਇੱਕੋ ਜੇਹਾ, ਜੋ ਅੰਦਰ ਹੁੰਦਾ, ਸੋਈ ਮੂੰਹੋਂ ਕੰਹਦਾ, ਛਲ
ਅਤੇ ਠੱਗੀ ਨਾਲ ਕੰਮ ਨਾ ਕੱਢਦਾ ਸਾ, ਨਯਾਇਵਾਨ ਸਾ, ਇਸੇ
ਲਈ ਉਹਦੀ ਸੋਭਾ ਹੁੰਦੀ ਸੀ । ਇੱਕ ਵਾਰ ਬੁਪਾਰੀਆਂ ਦੀ ਟੋਲੀ
ਕਿਸੇ ਦੂਰ ਦੇਸ ਤੇ ਇਸਦੇ ਰਾਜ ਵਿਖੇ ਪੁੱਜੀ, ਰਾਹ ਵਿੱਚ ਪਹਾੜਾਂ
ਅੰਦਰ ਅਜੇਹੀ ਠੰਢ ਪਈ ਕਿ ਦੋ ਤੇ ਛੁੱਟ ਹੋਰ ਸਾਰੇ ਮਰ
ਗਏ ਬਾਬਰ ਨੇ ਸਭਨਾਂ ਦਾ ਬਲੇਵਾ ਕਢਾਇਆ, ਉਸ ਨੂੰ
ਸਾਂਭਕੇ ਰੱਖਿਆ, ਅਤੇ ਉਨ੍ਹਾਂ ਦਿਆਂ ਦੇਸਾਂ ਵਿਖੇ ਮਨੁੱਖ ਭੇਜੇ,
ਉੱਥੋਂ ਅਸਲੀ ਮਾਲਕ ਆਏ, ਤਾਂ ਗਿਣ ਗਿਣਕੇ ਉਨ੍ਹਾਂ
ਪੱਲੇ ਪਾਇਆ ॥
ਭਾਵੇਂ ਯੁੱਧ ਦੇ ਸਮਯ ਉਹ ਬਿਪਦਾ ਨੂੰ ਬਿਪਦਾ ਨਹੀਂ
ਸਮਝਦਾ ਸਾ, ਪਰ ਜਾਂ ਰਤੀ ਬੀ ਇਨ੍ਹਾਂ ਝਗੜਿਆਂ ਤੇ ਛੁੱਟਦਾ
ਤਾ ਇਸ ਪ੍ਰਕਾਰ ਜੀਉਣ ਦਾ ਲਾਭ ਲੈਂਦਾ ਸਾ, ਕਿ
ਮਨ ਪਰਸੰਨ ਕਰਨ ਤੇ ਛੁੱਟ ਉਸ ਨੂੰ ਹੋਰ ਕੁਝ ਕੰਮ