ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬)

ਹੀ ਨਹੀਂ ਸਾ। ਸ੍ਰਿਸਿਟ ਦੀ ਸੁੰਦਰਤਾ ਦਾ ਪਿਆਰਾ ਸਾ, ਗੁਲਾਬ
ਦੇ ਫੁੱਲ ਅਤੇ ਫੁੱਲਾਂ ਦੀ ਬਾੜੀ, ਹਰਿਆਈ ਦੀ ਬਹਾਰ ਤੇ
ਬਹੁਤ ਪਰਸੰਨ ਹੁੰਦਾ ਸਾ, ਹਰਿਆਂ ਹਰਿਆਂ ਪਰਬਤਾਂ, ਵਗ-
ਦਿਆਂ ਸਰਾਂ ਦਿਆਂ ਕੰਢਿਆਂ ਪੁਰ ਮੰਤ੍ਰੀਆਂ ਨੂੰ ਨਾਲ
ਲੈ ਬੈਠਦਾ ਸੀ, ਸ਼ਰਾਬ ਦੀ ਠੂੱਠੀ ਚਲਦੀ ਸੀ, ਛੰਦ ਪੜ੍ਹਦੇ
ਸੇ, ਉਹ ਆਪ ਬੀ ਕਵਿ ਸਾ, ਤੁਰਕੀ ਦੀਵਾਨ ਪੂਰਾ ਵਿਦਯ-
ਮਾਨ ਹੈ, ਕਦੇ ਕਦੇ ਫ਼ਾਰਸੀ ਛੰਦ ਵੀ ਬਣਾਉਂਦਾ ਸਾ, ਇਸ
ਨੈ ਆਪਣੇ ਬ੍ਰਿਤਾਂਤ ਦੀ ਪੁਸਤਕ ਆਪ ਲਿਖੀ ਹੈ, ਉਸ ਤੇ
ਪਰਤੀਤ ਹੁੰਦਾ ਹੈ, ਕਿ ਜਿੱਥੋਂ ਲੰਘਦਾ ਹੈ, ਉੱਥੇ ਦਾ ਰਤੀ
ਬੀ ਚਮਤਕਾਰਾ ਨਹੀਂ ਛੱਡਦਾ, ਜੋ ਵੇਂਹਦਾ ਹੈ, ਲਿਖ ਦਿੰਦਾ
ਹੈ। ਇੱਕ ਥਾਂ ਹਿੰਦੁਸਤਾਨ ਦਿਆਂ ਲੋਕਾਂ ਪੁਰ ਅਰਮਾਨ ਕਰਦਾ
ਹੈ, ਅਤੇ ਕੰਹਦਾ ਹੈ, ਕਿ ਵਡੇ ਬੇ ਰਸੇ ਲੋਕ ਹਨ, ਸੰਜੋਗ
ਨਾਲ ਨਦੀ ਦੇ ਕੰਢੇ ਪੁਰ ਇਨ੍ਹਾਂ ਦਾ ਡੇਰਾ ਹੋਇ, ਤਾਂ ਤੰਬੂ ਦੀ
ਪਿੱਠ ਜਲ ਦੀ ਵੱਲ ਕਰਦੇ ਹਨ, ਸ੍ਰਿਸ੍ਰਿਟ ਦੀ ਰਚਨਾ ਦੀ
ਸੋਭਾ ਦਾ ਰਤੀ ਅਸਰ ਇਨ੍ਹਾਂ ਦੇ ਮਨ ਵਿਖੇ ਨਹੀਂ ਹੈ ।।
ਬਾਬਰ ਦੇ ਮਰਨ ਦੀ ਇੱਕ ਅਚਰਜ ਵਾਰਤਾ ਹੈ, ਥੋੜਿ
ਆਂ ਦਿਨਾਂ ਤੇ ਉਸ ਦਾ ਚਿੱਤ ਕੁਝ ਢਿੱਲਾ ਸਾ, ਉਨ੍ਹਾਂ ਹੀ ਦਿਨਾਂ
ਵਿਖੇ ਉਸ ਦਾ ਪੁਤ੍ਰ ਹਮਾਯੂਨ ਬੀ ਡਾਢਾ ਮਾਂਦਾ ਪਿਆ, ਬਹੁ