( ੧੧੭)
ਉਪਾਯ ਕੀਤੇ, ਕੁਝ ਅਰਾਮ ਨਾ ਹੋਇਆ, ਓੜਕ ਨੂੰ ਗੁਣੀਆਂ
ਅਤੇ ਪ੍ਰਧਾਨਾਂ ਦੀ ਸਭਾ ਵਿਖੇ ਇੱਕ ਜਣੇ ਨੇ ਬਾਦਸ਼ਾਹ ਨੂੰ
ਆਖਿਆ, ਕਿ ਅਗਲਿਆਂ ਸਮਯਾਂ ਦਿਆਂ ਵਿਦਵਾਨਾਂ ਨੈ ਅਜੇਹੇ
ਵੇਲੇ ਪੂਰ ਇਹ ਲਿਖਿਆ ਹੈ, ਕਿ ਜੋ ਵਸਤੁ ਬਹੁਤ ਹੀ
ਪਿਆਰੀ ਹੋਇ, ਉਸ ਨੂੰ ਵਾਰਕੇ ਪਰਮੇਸ਼ੁਰ ਅੱਗੇ ਪ੍ਰਾਰਥਨਾ
ਕਰੋ। ਬਾਬਰ ਨੇ ਕਿਹਾ ਕਿ ਹਮਾਯੂਨ ਨੂੰ ਸਭ ਤੋਂ ਪਿਆਰਾ
ਮੈਂ ਹਾਂ, ਮੈਂ ਆਪਣੀ ਜਿੰਦ ਉਸ ਪੁਰੋਂ ਵਾਰਨਾ ਕਰਾਂਗਾ।
ਮੰਤ੍ਰੀਆਂ ਨੈ ਪ੍ਰਾਰਥਨਾ ਕੀਤੀ, ਕਿ ਮਹਾਰਾਜ, ਇਹ ਕੀ ਬਚਨ
ਕਰਦੇ ਹੋ, ਵੱਡਿਆਂ ਦਿਆਂ ਬਚਨਾਂ ਦਾ ਇਹ ਤਾਤਪਰਜ ਹੈ,
ਕਿ ਜਗਤ ਦਿਆਂ ਪਦਾਰਥਾਂ ਵਿੱਚੋਂ ਜੋ ਵਸਤੁ ਚੰਗੀ ਅਤੇ
ਵਡਮੁੱਲੀ ਹੋਏ, ਉਹ ਦੇਣੀ ਚਾਹੀਏ, ਇਸੇ ਲਈ ਉਹ ਦੁਰ-
ਲੱਭ ਅਤੇ ਵਡਮੁੱਲਾ ਹੀਰਾ ਜੋ ਰਾਜਪੁਤ੍ਰ ਦੇ ਪਾਹ ਹੈ, ਉਸ
ਨੂੰ ਮਹਾਰਾਜ ਵਾਰਨਾ ਕਰ ਦੇਣ। ਬਾਦਸ਼ਾਹ ਨੈ ਕਿਹਾ, ਕਿ
ਜਗਤ ਦਾ ਧਨ ਹਮਾਯੂਨ ਦੇ ਅੱਗੇ ਕੀ ਵਸਤੁ ਹੈ, ਉਸ ਉੱਪਰੋਂ
ਤਾਂ ਆਪਣੀ ਜਾਨ ਹੀ ਵਾਰਨੀ ਚਾਹੀਏ। ਸੋ ਪਰਮੇਸੁਰ ਅੱਗੇ
ਪ੍ਰਾਰਥਨਾ ਕਰਕੇ ਉਸ ਦੇ ਪਲੰਘ ਦੀਆਂ ਤ੍ਰੈ ਪ੍ਰਕਰਮਾਂ ਲਈ-
ਆਂ, ਅਤੇ ਇਹ ਸਮਝਕੇ, ਕਿ ਹੁਣ ਉਹਦਾ ਰੋਗ ਮੇਰੇ ਪੁਰ
ਆ ਗਇਆ, ਕਿਹਾ, ਕਿ ਲੈਲਈ, ਲੈਲਈ ! ਸੋ ਬਾਬਰ ਦਾ