ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੮ )

ਦੁੱਖ ਪਲੋ ਪਲ ਵਧਣ ਲੱਗਿਆ ਅਤੇ ਹਮਾਯੂਨ ਦਾ ਕਸਟ
ਘਟਣ ਲੱਗਾ, ਐਥੇ ਤਕ ਕਿ ਪੁਤ੍ਰ ਉੱਠ ਬੈਠਾ, ਅਤੇ ਪਿਤਾ
ਮੌਤ ਦੇ ਵਿਛੌਣੇ ਪੁਰ ਜਾ ਸੁੱਤਾ ।।
ਇਹ ਪ੍ਰਗਟ ਹੈ, ਕਿ ਮੂੰਹੋਂ ਕਹਣ ਤੇ ਇੱਕ ਦੀ ਮੌਤ ਦੂਜੇ
ਨੂੰ ਆ ਨਹੀਂ ਚੰਬੜਦੀ, ਨਾ ਕਿਸੇ ਦੇ ਜਾਨ ਦੇਣ ਤੇ ਕਿਸੇ
ਹੋਰ ਦੀ ਜਾਨ ਬਚ ਸਕਦੀ ਹੈ, ਪਰ ਜਦ ਉਸ ਨੈ ਇਸ
ਪ੍ਰਕਾਰ ਕਿਹਾ, ਤਾਂ ਉਸ ਨੂੰ ਪੱਕਾ ਨਿਹਚਾ ਹੋ ਗਿਆ ਸਾ ਕਿ
ਮੈਂ ਆਪਣੀ ਜਾਨ ਦੇ ਚੁੱਕਿਆ ।।
ਦੇਖੋ, ਜਾਂ ਮਹਮੂਦ ਨੂੰ ਜਗਤ ਤੇ ਜਾਣਾ ਪਿਆ, ਤਾਂ ਆਪਣੇ
ਧਨ ਸੰਪਦਾਂ ਪੁਰ ਕਿਹਾ ਧਾਹਾਂ ਮਾਰ ਮਾਰ ਰੋਂਦਾ ਗਿਆ, ਪਰ
ਬਾਬਰ ਨੈ ਆਪਣੇ ਪਿਆਰੇ ਪੁਤ੍ਰ ਪਰ ਆਪਣੀ ਜਾਨ ਆਪ
ਵਾਰ ਦਿੱਤੀ ।।

ਦਾਈ ਦਾ ਮੋਹ॥

ਚੁਗੱਤਿਆਂ ਦੇ ਵੱਸ ਦਿਆਂ ਬਾਦਸ਼ਾਹਾਂ ਨਾਲ ਰਾਜਪੂਤਾਂ
ਦੇ ਬਹੁਤ ਵੱਡੇ ਵੱਡੇ ਜੁੱਧ ਹੁੰਦੇ ਰਹੇ ਹਨ, ਰਾਜਪੂਤ ਭਾਵੇਂ
ਮੁਗਲਾਂ ਦੀ ਫੌਜ ਕੋਲੋਂ ਗਿਣਤੀ ਵਿੱਚ ਬਹੁਤ ਘੱਟ ਸਨ,
ਪਰ ਆਪਣੇ ਦੇਸ ਨੂੰ ਆਪਣਿਆਂ ਹੱਥਾਂ ਵਿੱਚ ਰੱਖਣ ਲਈ