ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਜਾੱਨਾਂ ਦਿੰਦੇ ਸਨ, ਅਤੇ ਆਪਣੇ ਵੰਸ ਦੇ ਨਾਉਂ ਉੱਤੇ ਸ਼ੇਰ
ਵਾਕਰ ਲੜਦੇ ਮਰਦੇ ਸਨ, ਉਨ੍ਹਾਂ ਦੀ ਵਰਿਆਮੀ ਅਤੇ
ਪੁਰੁਖਾਰਥ ਦੀਆਂ ਬਹੁਤ ਵਾਰਾਂ ਬਣੀਆਂ ਹੋਈਆਂ ਹਨ, ਪੁਰੁਖਾਂ
ਦੀ ਤਾਂ ਕੇਹੜੀ ਗੱਲ ਹੈ, ਉਨਾਂ ਦੀਆਂ ਤ੍ਰੀਮਤਾਂ ਤੇ ਬੀ ਵੱਡੇ
ਵੱਡੇ ਕੰਮ ਹੋਏ ਹਨ, ਓਹ ਵਰਿਆਮੀ ਅਤੇ ਪ੍ਰਤਿਗਯਾ ਪਾਲਣ
ਵਿਖੇ ਆਪਣਿਆਂ ਪਰਖਾਂ ਦੇ ਮਗਰ ਮਗਰ ਸੀਆਂ । ਰਾਜ-
ਪੂਤਾਨੇ ਵਿਖੇ ਰਾਣਾ ਉਦਯ ਸਿੰਹ ਮੇਵਾੜ ਦਾ ਰਾਜਾ ਸਾ, ਉਸ
ਦਾ ਬ੍ਰਿਤਾਂਤ ਅਚਰਜ ਹੈ, ਦੇਖੋ, ਉਸ ਸਮਯ ਵਿਖੇ, ਕੀ ਪੁਰੁਖ,
ਕੀ ਇਸਤ੍ਰੀ ਆਪਣੇ ਸਾਈਂ ਦੇ ਕੇਹੇ ਆਗਯਾਕਾਰ ਹੁੰਦੇ ਸੇ,
ਅਤੇ ਬਿਪਦਾ ਦੇ ਵੇਲੇ ਕੇਹੇ ਰੇ ਦਰਦੀ ਸੇ ॥
ਰਾਣਾ ਸਾਂਗਾ ਵਰ੍ਹਿਆਂ ਬੱਧੀ ਮੁਸਲਮਾਨਾਂ ਨਾਲ ਲੜਦਾ
ਭਿੜਦਾ ਰਿਹਾ, ਉਨ ਆਪਣਾ ਰਾਜ ਰੱਖਣ ਲਈ ਅਜੇਹੀ
ਵਰਿਆਮੀ ਨਾਲ ਤਲਵਾਰਾਂ ਮਾਰੀਆਂ, ਕਿ ਹੁਣ ਤਕ ਨਾਉਂ
ਤੁਰਿਆ ਆਉਂਦਾ ਹੈ, ਉਸ ਤੇ ਮਗਰੋਂ ਬਿਕ੍ਰਮਾਜੀਤ ਤਿਸ ਦਾ
ਪੁਤ੍ਰ ਉਸ ਦੀ ਥਾਂ ਗੱਦੀ ਪੁਰ ਬੈਠਾ, ਪਰ ਪੇਉ ਪੁਤ੍ਰ ਵਿਖੇ,
ਧਰਤੀ ਅਕਾਸ ਦਾ ਭੇਦ ਸਾ, ਓੜਕ ਨੂੰ ਸਾਰੇ ਸਰਦਾਰ ਬਿਕ੍ਰ-
ਮਾਜੀਤ ਦੇ ਨਿਕੰਮੇਪੁਣ ਤੇ ਜਿੱਚ ਹੋਕੇ ਬਿਗੜ ਗਏ, ਅਤੇ
ਬਾਣ ਬੀਰ ਸਿੰਹ ਨੂੰ ਗੱਦੀ ਪੁਰ ਬਹਾ ਦਿੱਤਾ, ਉਨ੍ਹਾਂ ਦਿਨਾਂ