ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧)

ਅਜੇਹਾ ਡਰ ਛਾਇਆ ਕਿ ਵੱਢੋ ਤਾਂ ਦੇਹ ਵਿਖੇ ਰੱਤ ਨਹੀਂ,
ਉਵੇਂ ਇਹ ਧਯਾਨ ਆਇਆ ਕਿ ਜਾਂ ਰਾਣਾ ਮਾਰਿਆ ਗਇਆ,
ਤਾਂ ਕੌਰ ਕਦ ਬਚਿਆ ? ਕਿਸੇ ਘੜੀ ਇਸ ਨੂੰ ਬੀ ਮਾਰ
ਸਿੱਟਣਗੇ, ਕਿਸੇ ਜਤਨ ਨਾਲ ਤਿਸ ਦੀ ਜਾਨ ਬਚਾਈਏ,
ਪਰ ਸੋਚ ਵਿਚਾਰ ਦਾ ਸਮਯ ਨਹੀਂ ਰਿਹਾ ਸਾ, ਡਰ ਸਾ, ਕਿ
ਹੁਣੇ ਬੂਹਾ ਖੁਲਿਆ, ਅਤੇ ਉਹ ਹੱਤਿਆਰਾ ਅੰਦਰ ਆਇਆ।
ਕੌਰ ਸੁਤਾ ਪਿਆ ਸਾ, ਦਾਈ ਨੈ ਅਡੋਲ ਕੁੱਛੜ ਚਾ ਲਿਆ,
ਅਤੇ ਮੇਵੇ ਦੀ ਟੋਕਰੀ ਵਿਖੇ ਸੁਆ ਦਿੱਤਾ, ਉੱਤੋਂ ਪੱਤ੍ਰਾਂ ਨਾਲ
ਕੱਜ ਦਿੱਤਾ, ਬੱਚਾ ਅਚੇਤ ਸੁੱਤਾ ਰਿਹਾ, ਦਾਈ ਨੈ ਨੌਕਰ ਨੂੰ
ਕਿਹਾ, ਕਿ ਇਸ ਨੂੰ ਗੜ੍ਹੀ ਤੋਂ ਬਾਹਰ ਲੈ ਜਾਹ, ਅਤੇ ਛੇਤੀ
ਨਾਲ ਉਸ ਦੀ ਥਾਂ ਆਪਣਾ ਪੁੱਤ੍ਰ ਸੁਆ ਦਿੱਤਾ ।।
ਨੌਕਰ ਨਿੱਕਲਿਆ ਹੀ ਸਾ ਕਿ ਉਹ ਹੱਤਿਆਰਾ ਰਾਣੇ
ਦੀ ਰੱਤ ਨਾਲ ਹੱਥ ਲਾਲ ਕਰੀ ਆ ਪਹੁੰਚਿਆ, ਕੌਰ ਨੂੰ
ਮਾਰ ਸਿੱਟਣ ਦੀ ਗੱਲ ਮਨ ਵਿਖੇ ਠਾਣੀ ਹੋਈ ਸੀ, ਦਾਈ
ਕੋਲੋਂ ਪੁੱਛਿਆ, ਉਦਯ ਸਿੰਹ ਕਿੱਥੇ ਹੈ ? ਵਿਚਾਰੀ ਦਾਈ ਦਾ
ਮੂੰਹ ਬੰਦ ਹੋ ਗਇਆ, ਅਤੇ ਆਪਣੇ ਪੁੱਤ੍ਰ ਦੀ ਵੱਲ ਸੈਨਤ
ਕੀਤੀ, ਅੰਦਰੋਂ ਤਾਂ ਕਲਪਦੀ ਸੀ, ਪਰ ਕੌਰ ਨੂੰ ਤੱਤੀ ਵਾਉ
ਨਾ ਲੱਗਣ ਦਿੱਤੀ, ਸੈਨਤ ਦੇ ਨਾਲ ਹੀ ਹੱਤਿਆਰੇ ਨੈ ਉਸ