ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨)

ਦੇ ਪਿਆਰੇ ਬੱਚੇ ਦਾ ਕਟਾਰੀ ਨਾਲ ਕੰਮ ਪੂਰਾ ਕਰ ਦਿੱਤਾ,
ਮਾਂ ਦੇਖਦੀ ਹੀ ਰਹੀ ਅਤੇ ਹੂੰ ਨਾ ਕੀਤੀ, ਨਾ ਅੰਝੂ ਭਰੋ,
ਅਜੇਹਾ ਨਾ ਹੋਏ, ਕਿ ਭੇਦ ਖੁਲ ਜਾਏ ॥
ਮਮਤਾਵਾਨ ਦਾਈ ਨੈ ਬਲਿ ਦਿੱਤੀ, ਜਿਸ ਦੇ ਸੁਣਨ ਤੇ
ਲੂੰਈਂ ਕੰਡਿਆਉਂਦੀ ਹੈ, ਪਰ ਕੌਰ ਦੀ ਜਾਨ ਬਚਾਈ, ਜਾਂ
ਉਹ ਵੱਡਾ ਹੋਇਆ, ਤਾਂ ਉਸ ਦਿਆਂ ਪੁੱਤ੍ਰਾਂ ਵਿੱਚੋਂ ਪਰਤਾਪ
ਸਿੰਹ ਇੱਕ ਅਜੇਹਾ ਮੁੰਡਾ ਨਿੱਕਲਿਆ, ਜੋ ਅਕਬਰ ਨਾਲ
ਵਡੇ ਵਡੇ ਜੁੱਧ ਕਰਦਾ ਰਿਹਾ॥

ਪਰਤਾਪ ਦੀ ਵਰਿਆਮੀ॥

ਦਾਈ ਦੀ ਮਮਤਾ ਨਾਲ ਉਦਯ ਸਿੰਹ ਦੀ ਜਾਨ ਬਚੀ,
ਉਹ ਚਿਰ ਤਕ ਲੁਕਿਆ ਰਹਿਆ, ਅਤੇ ਰਾਜਪੂਤਾਂ ਵਿੱਚੋਂ
ਥੋੜਿਆਂ ਨੂੰ ਹੀ ਇਹ ਗੱਲ ਮਲੂਮ ਸੀ, ਥੋੜਿਆਂ ਬਰਸਾਂ
ਮਗਰੋਂ ਪਰਸਿੱਧ ਹੋ ਗਇਆ, ਕਿ ਰਾਜ ਦਾ ਸਾਈਂ ਜੀਉਂਦਾ
ਹੈ, ਬਾਣ ਬੀਰ ਤੇ ਲੋਕਾਂ ਨੈ ਦੁੱਖ ਢੇਰ ਪਾਏ ਸਨ, ਸਰਦਾਰਾਂ
ਨੈ ਰਲਕੇ ਉਸ ਨੂੰ ਗੱਦੀਓਂ ਉਤਾਰ ਚਾਇਆ, ਅਤੇ
ਉਦਯ ਸਿੰਹ ਨੂੰ ਰਾਜ ਤਿਲਕ ਦਿੱਤਾ, ਅਰਮਾਨ ਇਹ ਹੈ, ਕਿ
ਇਸ ਵਿਖੇ ਨਾ ਕੋਈ ਰਾਜਿਆਂ ਵਰਗਾ ਉੱਦਮ, ਨਾ ਰਾਜ-