ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੪)

ਤਾਂ ਉਸ ਦਾ ਪੁੜ ਪਰਤਾਪ ਗੱਦੀ ਪੁਰ ਬੈਠਾ, ਇਹ ਉਹੋ
ਪਰਤਾਪ ਹੈ, ਜਿਸ ਦਾ ਨਾਉਂ ਅੱਜ ਤਕ ਰਾਜਪੂਤ ਫੁੱਲਕ
ਲੈਂਦੇ ਹਨ॥
ਇਸ ਵੇਲੇ ਉਸ ਦੇ ਕੋਲ ਰਾਜ ਦਾ ਕੁਝ ਅਡੰਬਰ ਨਹੀਂ
ਸਾ, ਆਇਆਂ ਦਿਨਾਂ ਦੀਆਂ ਹਾਰਾਂ ਨੈ ਭਰਾਵਾਂ ਅਤੇ ਸਾਕਾਂ
ਦੇ ਮਨ ਤੋੜ ਦਿੱਤੇ ਸਨ, ਪਰ ਉਸ ਦੀ ਛਾਤੀ ਵਿਖੇ ਉਹੋ
ਰਾਜਪੂਤੀ ਲਹੂ ਉਛਾਲਾਂ ਮਾਰ ਰਿਹਾ ਸਾ, ਅਤੇ ਕੰਹਦਾ ਸਾ,
ਕਿ ਜੇ ਤਲਵਾਰ ਹੱਥ ਵਿੱਚ ਹੈ, ਤਾਂ ਚਿਤੌੜ ਦਾ ਛੁਡਾ ਲੈਣਾ
ਕੇਹੜੀ ਵੱਡੀ ਗੱਲ ਹੈ, ਰਾਜਪੂਤਾਂ ਦੀ ਪਤ ਬਣੀ ਹੀ ਰੱਖਾਂਗੇ,
ਅਤੇ ਪੇਉ ਦਾਦੇ ਦੇ ਨਾਉਂ ਨੂੰ ਉੱਜਲਾ ਕਰਾਂਗੇ, ਅਕਬਰ
ਨੂੰ ਜੇਹੇ ਪਰਤਾਪਵਾਨ ਰਾਜੇ ਨਾਲ ਆਹਡਾ ਸਾ,ਕਿ ਜਿਸ ਦੇ
ਪਾਹ ਹਿੰਦੁਸਤਾਨ ਦੇ ਰਾਜ ਦੇ ਸਾਰੇ ਅਡੰਬਰ ਸਨ, ਅਤੇ
ਉਸ ਵੇਲੇ ਤਕ ਹਿੰਦੁਸਤਾਨ ਦੇ ਸਿੰਹਾਸਣ ਪੁਰ ਅਜੇਹਾ ਬੁੱਧਿ-
ਮਾਨ ਅਤੇ ਚਤੁਰ ਬਾਦਸ਼ਾਹ ਨਹੀਂ ਬੈਠਾ ਸਾ, ਕਈ ਰਾਜਪੂਤ
ਰਾਜਿਆਂ ਨੈ ਉਸ ਕੋਲੋਂ ਹਾਰ ਪਾਈ, ਬਹੁਤੇ ਅਧੀਨ ਹੋ ਗਏ,
ਉਨ੍ਹਾਂ ਨਾਲ ਚੰਗਾ ਵਰਤਿਆ, ਉਨ੍ਹਾਂ ਦੇ ਰਾਜ ਉਨਾਂ ਨੂੰ ਦਿੱਤੇ,
ਪਰ ਬਾਦਸ਼ਾਹੀ ਦੇ ਤਾਬੇ ਰਹੇ, ਕਈਆਂ ਦਿਆਂ ਘਰਾਨਿਆਂ