ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੫ )

ਵਿਖੇ ਅਕਬਰ ਨੈ ਵਿਵਾਹ ਕੀਤਾ, ਇਨ੍ਹਾਂ ਜਤਨਾਂ ਨਾਲ ਉਸ
ਨੇ ਬਹੁਤ ਸਾਰਿਆਂ ਰਾਜਿਆਂ ਅਤੇ ਰਾਜਵਾੜਿਆਂ ਨੂੰ ਆਪਣਾ
ਕਰ ਲਿਆ, ਪਰ ਪਰਤਾਪ ਨੈ ਅਧੀਨਗੀ ਨਾ ਲੀਤੀ, ਅਤੇ
ਦੇਸ ਦੀ ਸਵਾਧੀਨਤਾ ਨੂੰ ਨਸਟ ਕਰਨਾ ਨਾ ਚਾਹਿਆ, ਇਸ ਪਰ
ਹੋਰ ਰਾਜਪੂਤ ਰਾਜੇ ਉਸ ਤੇ ਜਲਕੇ ਲੜਨ ਨੂੰ ਸਾਮ੍ਹਣੇ ਹੋਏ॥
ਉਹ ਉੱਦਮੀ ਪੰਝੀ ਵਰ੍ਹੇ ਅਜੇਹੀਆਂ ਲੜਾਈਆਂ ਵਿਖੇ
ਰੁੱਝਿਆ ਰਿਹਾ, ਜਿਨ੍ਹਾਂ ਵਿਖੇ ਉਸ ਦਾ ਬਲ ਵੈਰੀ ਦੇ ਬਲ
ਅਗੇ ਪਾਸਕੂ ਬੀ ਨਾ ਸਾ; ਐਂਨੇ ਪੁਰ ਬੀ ਜੇ ਕਦੇ ਪੱਧਰ
ਵਿਖੇ ਧਾਵੇ ਮਾਰਦਾ, ਅਤੇ ਜੋ ਸਾਮ੍ਹਣੇ ਆਉਂਦਾ, ਉਸ ਦਾ
ਨਾਸ ਕਰਦਾ, ਕਦੇ ਇੱਕ ਪਰਬਤ ਪੁਰੋਂ ਦੂਜੇ ਪਰਬਤ ਪੁਰ
ਜਾ ਨਿਕਲਦਾ, ਟੱਬਰ ਨੂੰ ਪਹਾੜੀ ਅੰਨ ਨਾਲ ਪਾਲਦਾ,
ਜੇ ਉਹ ਬੀ ਨਾ ਹੁੰਦਾ ਤਾਂ ਜੰਗਲ ਦਿਆਂ ਫਲਾਂ ਨਾਲ ਨਿਰ-
ਬਾਹ ਕਰਦਾ, ਅਕਬਰ ਬੀ ਉਸ ਦੀ ਮਰਦਊ ਅਤੇ ਵਰਿਆਮੀ
ਨੂੰ ਮੰਨ ਗਇਆ, ਬਹੁਤ ਚਾਹਿਆ, ਕਿ ਪਤ ਨਾਲ ਸਲੂਕ
ਕਰ ਲਏ, ਅਤੇ ਵਿਆਹ ਦਾ ਸੁਨੇਹਾ ਬੀ ਭੇਜਿਆ, ਪਰ ਉਸ
ਨੈ ਇਹ ਬਿਪਤਿ ਨਾ ਚਾਈ, ਅਤੇ ਹਰ ਗੱਲ ਦਾ ਦੋ ਟੁੱਕ
ਉੱਤਰ ਦੇ ਦਿੱਤਾ, ਜੋ ਜੋ ਦੁੱਧ ਉਸ ਨੈ ਜਿੱਤੇ, ਅੱਜ ਤਕ
ਰਾਜਪੂਤਾਂ ਦਿਆਂ ਮੂੰਹਾਂ ਪੁਰ ਹਨ, ਉਨ੍ਹਾਂ ਵਿੱਚੋਂ ਹੀ ਹਲਦੀ