ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਕਾਰਾਂ ਨੈ ਇਸ ਪ੍ਰਕਾਰ ਖਿੰਜਿਆ ਹੈ, ਕਿ ਘੋੜਾ ਸੀਖ ਪਾ ਹੈ,
ਉਸ ਦਾ ਇੱਕ ਪੈਰ ਹਾੱਥੀ ਉੱਤੇ ਟਿਕਿਆ ਹੋਇਆ ਹੈ, ਅਤੇ
ਪਰਤਾਪ ਸ਼ਾਹਜ਼ਾਦੇ ਪੁਰ ਬਰਛਾ ਮਾਰਿਆ ਚਾਹੁੰਦਾ ਹੈ ।।
ਸਲੀਮ ਦੀ ਜਾਨ ਦਾ ਤਰਸੇਂਵਾ ਪੈ ਗਇਆ, ਪਰ ਹਾੱਥੀ-
ਵਾਨ ਵਿਚਾਰੇ ਪੁਰ ਬਲਾ ਟਲ ਗਈ, ਹੱਥੀ ਅੜਕੇ ਨੱਠਾ,
ਅਤੇ ਸਲੀਮ ਨੂੰ ਲੈਕੇ ਨਿੱਕਲ ਭੱਜਾ, ਫੇਰ ਬੀ ਰਾਜਪੂਤ ਅਤੇ
ਬਾਦਸ਼ਾਹੀ ਸਿਪਾਹੀ ਵਡੀ ਧੂਮਧਾਮ ਨਾਲ ਉੱਥੇ ਹੀ ਲੜਦੇ
ਰਹੇ, ਪਰਤਾਪ ਨੇ ਸੱਤ ਫੱਟ ਖਾਧੇ, ਤ੍ਰੈ ਵਾਰ ਘੇਰੇ ਵਿੱਚ
ਆਇਆ, ਅਤੇ ਨਿੱਕਲ ਗਿਆ, ਛੇਕੜ ਦੀ ਵਾਰੀ ਢੁੱਕ
ਪਿਆ ਸਾ, ਕਿ ਕੰਮ ਪੂਰਾ ਹੋ ਜਾਏ, ਇਹ ਹਾਲ ਵੇਖਕੇ ਝਾੱਲਾ-
ਵਾਰ ਦੇ ਸਰਦਾਰ ਨੈ ਚਾਹਿਆ, ਕਿ ਭਾਵੇਂ ਆਪਣੀ ਜਾਨ
ਚਲੀ ਜਾਏ, ਪਰ ਪਰਤਾਪ ਕਿਸੇ ਤਰਾਂ ਬਚ ਜਾਏ, ਉਸ ਨੈ
ਪਰਤਾਪ ਦੇ ਰਾਜੇਪੁਣੇ ਦਾ ਚਿਨ ਅਰਥਾਤ ਸੂਰਜਮੁਖੀ ਲੈ,
ਇੱਕ ਪਾੱਸੇ ਨੂੰ ਤੁਰ ਪਿਆ, ਬਾਦਸ਼ਾਹੀ ਸਿਪਾਹੀਆਂ ਨੈ ਜਾਣਿਆ,
ਕਿ ਪਰਤਾਪ ਇਹੋ ਹੈ, ਸਾਰੇ ਉਸੇ ਪਾੱਸੇ ਨੂੰ ਟੁੱਟ ਪਏ, ਅਤੇ
ਜੰਗ ਦੀ ਭੀੜ ਉਧਿਰ ਜਾ ਪਈ, ਉਹ ਵਿਚਾਰਾ ਆਪਣਿਆਂ
ਸਾਥੀਆਂ ਸਣੇ ਉੱਥੇ ਹੀ ਕੰਮ ਆਇਆ, ਪਰ ਪਰਤਾਪ ਜਿੱਥੇ
ਘਰੇ ਵਿੱਚ ਆਇਆ ਸਾ, ਉੱਥੋਂ ਸੁੱਕਾ ਨਿੱਕਲ ਗਿਆ, ਰਾਜ-