ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਦੇ ਯੋਗਯ ਚੰਗੀਆਂ ਹਨ। ਇਸ ਦੇ ਕੋਈ ਮਗਰ ਪੈਂਦਾ ਹੈ,
ਤਾਂ ਉਚਾਈ ਦੀ ਵੱਲ ਨੂੰ ਦੌੜਦਾ ਹੈ, ਕਾਰਣ ਇਹ ਹੈ, ਕਿ
ਇਸ ਦੇ ਪਿਛਲੇ ਪੈਰ ਲੰਮੇ ਲੰਮੇ ਹੁੰਦੇ ਹਨ, ਝੜਾਉ ਪੁਰ
ਸੁਖਾਲਾ ਚੜ੍ਹ ਜਾਂਦਾ ਹੈ। ਪਰਮੇਸ਼ੁਰ ਨੈ ਕੰਨ ਅਜੇਹੇ ਬਣਾਏ
ਹਨ, ਕਿ ਉਨਾਂ ਨੂੰ ਹਰ ਪਾਸੇ ਭੁਆ ਸਕਦਾ ਹੈ, ਇਹੀ ਕਾਰਣ
ਹੈ, ਕਿ ਖੜਕਾ. ਹੁੰਦੇ ਸਾਰ ਝਟ ਕੰਨ ਖੜੇ ਕਰ ਲੈਂਦਾ ਹੈ।
ਗੱਦੋ ਵਾਕਰ ਲੰਮੇ ਲੰਮੇ ਕੰਨ ਹਨ, ਇਸੇ ਲਈ ਇਸ ਨੂੰ
ਫਾਰਸੀ ਵਿੱਚ ਖ਼ਰਗੋਸ਼ ਅਰਥਾਤ ਖੋਤੇ ਕੰਨਾਂ ਕੰਹਦੇ ਹਨ;
ਅੱਖਾਂ ਪਿਛਾਹਾਂ ਨੂੰ ਐਂਨੀਆਂ ਹਟੀਆਂ ਹੋਈਆਂ ਹੁੰਦੀਆਂ ਹਨ
ਕਿ ਮੂੰਹ ਫੇਰਕੇ ਦੇਖਣ ਦੀ ਲੋੜ ਨਹੀਂ, ਪਿਛਲੀਆਂ ਵਸਤਾਂ
ਚੰਗੀਆਂ ਮਲੂਮ ਹੁੰਦੀਆਂ ਹਨ, ਉੱਪਰਲਾ ਬੁੱਲ ਚੀਰਿਆਂ,
ਹੋਇਆ ਹੁੰਦਾ ਹੈ॥
ਫੁਰਤੀ ਅਤੇ ਭੁੜਕਣ ਤੇ ਛੁੱਟ ਇਸ ਦੇ ਪਾਹ ਇੱਕ ਹੋਰ
ਬਚਾਉ ਦੀ ਵਸਤੁ ਹੈ, ਉਹ ਕੀ? ਇਸ ਦਾ ਛਲ; ਕੋਈ
ਸ਼ਿਕਾਰੀ ਇਸ ਦਾ ਪਿੱਛਾ ਕਰਦਾ ਹੈ, ਤਾਂ ਇਹ ਹਜਾਰਾਂ ਛਲ
ਬਲੀਆਂ ਕਰਕੇ ਨਿੱਕਲ ਜਾਂਦਾ ਹੈ । ਦੋ ਤਰਾਂ ਦਿਆਂ ਕੁੱਤਿਆਂ
ਨਾਲ ਇਸ ਦਾ ਸ਼ਿਕਾਰ ਕਰਦੇ ਹਨ, ਇੱਕ ਤਾਜੀ, ਜਿਨਾਂ ਨੇ
ਵਡੇ ਵਡੇ ਡੀਲ ਹੁੰਦੇ ਹਨ, ਅਤੇ ਲੰਮੀਆਂ ਲੰਮੀਆਂ ਲੱਤਾ